ਨਵੀਂਦਿੱਲੀ— ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਓਪਨਰ ਗੌਤਮ ਗੰਭੀਰ ਦਾ ਆਈ.ਪੀ.ਐੱਲ. ਕਰੀਅਰ ਸੰਕਟ 'ਚ ਆ ਗਿਆ ਹੈ। ਦਰਅਸਲ ਦਿੱਲੀ ਡੇਅਰਡੇਵਿਲਜ਼ ਨੇ ਉਨ੍ਹਾਂ ਨੂੰ ਆਈ.ਪੀ.ਐੱਲ. 2019 ਲਈ ਰੀਟੇਨ ਨਹੀਂ ਕੀਤਾ । ਗੰਭੀਰ ਦੀ ਖਰਾਬ ਫਾਰਮ ਇਸਦੀ ਵਜ੍ਹਾ ਹੋ ਸਕਦੀ ਹੈ। ਆਈ.ਪੀ.ਐੱਲ. 2018 'ਚ ਬੱਲੇ ਨਾਲ ਨਿਰਾਸ਼ ਕਰਨ ਵਾਲੇ ਗੰਭੀਰ ਨੇ ਪਹਿਲੇ 11 ਵੇਂ ਸੀਜ਼ਨ 'ਚ ਵੀ ਕਪਤਾਨੀ ਛੱਡ ਦਿੱਤੀ ਸੀ ਅਤੇ ਹੁਣ ਫ੍ਰੈਚਾਇਜ਼ੀ ਨੇ ਉਨ੍ਹਾਂ ਨੂੰ ਰੀਟੇਨ ਵੀ ਨਹੀਂ ਕੀਤਾ ਹੈ। ਦਿੱਲੀ ਦੀ ਟੀਮ ਨੇ ਜੇਸਨ ਰਾਏ, ਗਲੇਨ ਮੈਕਸਵੈਲ, ਮੁਹੰਮਦ ਸ਼ਮੀ, ਡੇਨ ਕ੍ਰਿਸਚਨ ਵਰਗੇ ਸਿਤਾਰਿਆਂ ਨੂੰ ਵੀ ਟੀਮ 'ਚ ਨਹੀਂ ਰੱਖਿਆ ਹੈ।
ਦਿੱਲੀ ਦੀ ਟੀਮ 'ਚ ਰੀਟੇਨ ਹੋਣ ਵਾਲੇ ਖਿਡਾਰੀ— ਸ਼ਰੇਅਸ ਅਈਅਰ, ਪ੍ਰਿਥਵੀ ਸ਼ਾਅ, ਰਿਸ਼ਭ ਪੰਤ, ਮਨਜੋਤ ਕਾਲਰਾ, ਕਾਲਿਨ ਮੁਨਰੋ, ਕ੍ਰਿਸ ਮਾਰਿਸ, ਜਯੰਤ ਯਾਦਵ, ਰਾਹੁਲ ਤੇਵਤਿਆ, ਹਰਸ਼ਲ ਪਟੇਲ, ਅਮਿਤ ਮਿਸ਼ਰਾ, ਕਾਗਿਸੋ ਰਬਾਡਾ, ਟ੍ਰੇਂਟ ਬੋਲਟ, ਸੰਦੀਪ ਲਾਮਿਚਾਨੇ ਅਤੇ ਆਵੇਸ਼ ਖਾਨ।
ਇਹ ਤਿੰਨ ਖਿਡਾਰੀ ਨਹੀਂ ਖੇਡਣਗੇ ਵਰਲਡ ਕੱਪ 2019: ਰਵੀ ਸ਼ਾਸਤਰੀ
NEXT STORY