ਨਵੀਂ ਦਿੱਲੀ (ਭਾਸ਼ਾ) - ਅਡਾਣੀ ਸਮੂਹ ਦੀ ਕੰਪਨੀ ਅਡਾਣੀ ਪੋਰਟਸ ਐਂਡ ਸਪੈਸ਼ਲ ਇਕੋਨਾਮਿਕ ਜ਼ੋਨ ਲਿਮਟਿਡ (ਏ. ਪੀ. ਐੱਸ. ਈ. ਜ਼ੈੱਡ.) ਨੇ ਉਦਯੋਗਪਤੀ ਗੌਤਮ ਅਡਾਣੀ ਨੂੰ ਤੁਰੰਤ ਪ੍ਰਭਾਵ ਨਾਲ ਕਾਰਜਕਾਰੀ ਚੇਅਰਮੈਨ ਤੋਂ ਗੈਰ-ਕਾਰਜਕਾਰੀ ਚੇਅਰਮੈਨ ਬਣਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : RTI 'ਚ ਵੱਡਾ ਖ਼ੁਲਾਸਾ : SBI ਤੋਂ PNB ਤੱਕ ਸਾਰੇ ਸਰਕਾਰੀ Bank ਏਜੰਟਾਂ 'ਤੇ ਉਡਾ ਰਹੇ ਕਰੋੜਾਂ ਰੁਪਏ !
ਏ. ਪੀ. ਐੱਸ. ਈ. ਜ਼ੈੱਡ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਨਾਮਜ਼ਦਗੀ ਅਤੇ ਮਿਹਨਤਾਨਾ ਕਮੇਟੀ ਦੀ ਸਿਫਾਰਿਸ਼ ਦੇ ਆਧਾਰ ’ਤੇ ਬੋਰਡ ਆਫ ਡਾਇਰੈਕਟਰਜ਼ ਨੇ ਗੌਤਮ ਅਡਾਣੀ ਨੂੰ ਕਾਰਜਕਾਰੀ ਚੇਅਰਮੈਨ ਤੋਂ ਗੈਰ-ਕਾਰਜਕਾਰੀ ਚੇਅਰਮੈਨ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਤੁਸੀਂ ਵੀ ਕਰਦੇ ਹੋ ਰੋਜ਼ਾਨਾ ਇਹ ਭੁਗਤਾਨ ਤਾਂ... ਮਿਲ ਸਕਦੈ ਵਿਭਾਗ ਦਾ Notice
ਇਹ ਬਦਲਾਅ ਅੱਜ ਤੋਂ ਪ੍ਰਭਾਵੀ ਹੋ ਗਿਆ ਅਤੇ ਇਸ ਦੇ ਨਤੀਜੇ ਵਜੋਂ ਉਹ ਕੰਪਨੀ ਦੇ ਪ੍ਰਮੁੱਖ ਪ੍ਰਬੰਧਕੀ ਕਰਮੀ ਨਹੀਂ ਰਹਿਣਗੇ। ਕੰਪਨੀ ਨੇ ਮਨੀਸ਼ ਕੇਜਰੀਵਾਲ ਨੂੰ 5 ਅਗਸਤ ਤੋਂ 3 ਸਾਲ ਦੀ ਸ਼ੁਰੂਆਤੀ ਮਿਆਦ ਲਈ ਕੰਪਨੀ ਦਾ ਐਡੀਸ਼ਨਲ ਡਾਇਰੈਕਟਰ (ਗੈਰ-ਕਾਰਜਕਾਰੀ, ਸੁਤੰਤਰ) ਨਿਯੁਕਤ ਕੀਤਾ ਹੈ। ਇਸ ਲਈ 3 ਮਹੀਨਿਆਂ ਦੇ ਅੰਦਰ ਸ਼ੇਅਰਧਾਰਕਾਂ ਦੀ ਮਨਜ਼ੂਰੀ ਜ਼ਰੂਰੀ ਹੋਵੇਗੀ। ਏ. ਪੀ. ਐੱਸ. ਈ. ਜ਼ੈੱਡ. ਗਲੋਬਲ ਤੌਰ ’ਤੇ ਵਿਭਿੰਨਤਾ ਪ੍ਰਾਪਤ ਅਡਾਣੀ ਸਮੂਹ ਦਾ ਹਿੱਸਾ ਹੈ। ਇਸ ਦੀਆਂ ਦੇਸ਼ ’ਚ 15 ਬੰਦਰਗਾਹਾਂ ਅਤੇ ਭਾਰਤ ਦੇ ਬਾਹਰ 4 ਬੰਦਰਗਾਹਾਂ ’ਤੇ ਹਾਜ਼ਰੀ ਹੈ।
ਇਹ ਵੀ ਪੜ੍ਹੋ : 1 ਲੱਖ ਦੇ ਪਾਰ ਸੋਨਾ-ਚਾਂਦੀ, ਰਿਕਾਰਡ ਪੱਧਰ ਤੋਂ ਡਿੱਗੇ ਕੀਮਤੀ ਧਾਤਾਂ ਦੇ ਭਾਅ, ਜਾਣੋ ਕੀਮਤ
ਇਹ ਵੀ ਪੜ੍ਹੋ : ਰੱਖੜੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲ ਸਕਦੈ ਖ਼ਾਸ ਤੋਹਫ਼ਾ, DA 'ਚ ਭਾਰੀ ਵਾਧੇ ਦੀ ਸੰਭਾਵਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
15 ਸਤੰਬਰ ਹੈ ਆਖਰੀ ਮੌਕਾ, ਨਹੀਂ ਕੀਤਾ ਇਹ ਕੰਮ ਤਾਂ ਲੱਗੇਗਾ ਭਾਰੀ ਜੁਰਮਾਨਾ ਤੇ ਹੋਵੇਗੀ ਜੇਲ੍ਹ
NEXT STORY