ਨਵੀਂ ਦਿੱਲੀ— ਭਾਰਤੀ ਕੋਚ ਰਵੀ ਸ਼ਾਸਤਰੀ ਨੇ ਵੀਰਵਾਰ ਨੂੰ ਕਿਹਾ ਕਿ ਵਨ ਡੇ ਟੀਮ 'ਚ ਹੁਣ ਕੋਈ ਛੇੜਛਾੜ ਜਾਂ ਬਦਲਾਅ ਨਹੀਂ ਕੀਤਾ ਜਾਵੇਗਾ ਕਿਉਂਕਿ ਦੱਖਣੀ ਅਫਰੀਕਾ ਖਿਲਾਫ ਪੰਜ ਜੂਨ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਹੁਣ ਭਾਰਤ ਨੂੰ ਸਿਰਫ 13 ਮੈਚ ਹੋਰ ਖੇਡਣੇ ਹਨ। ਸ਼ਾਸਤਰੀ ਨੇ ਸੰਕੇਤ ਦਿੱਤੇ ਕਿ ਉਹ ਹੁਣ ਤੋਂ ਉਨ੍ਹਾਂ 15 ਖਿਡਾਰੀਆਂ ਨਾਲ ਖੇਡਣਗੇ ਜਿਨ੍ਹਾਂ ਦੀ ਵਿਸ਼ਵ ਕੱਪ ਲਈ ਬ੍ਰਿਟੇਨ ਜਾਣ ਦੀ ਸੰਭਾਵਨਾ ਹੈ। ਆਸਟ੍ਰੇਲੀਆ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਆਯੋਜਿਤ ਪ੍ਰੈੱਸ ਕਾਨਫਰੈਂਸ 'ਚ ਸ਼ਾਸਤਰੀ ਨੇ ਸਾਫ ਕੀਤਾ,' ਅਸੀਂ ਉਨ੍ਹਾਂ 15 ਖਿਡਾਰੀਆਂ ਨੂੰ ਖਿਡਾਉਣ ਦਾ ਯਤਨ ਕਰਾਂਗੇ ਜੋ ਵਿਸ਼ਪ ਕੱਪ ਲਈ ਜਾਣਗੇ। ਹੁਣ ਬਦਲਾਅ ਨਹੀਂ ਹੋਵੇਗਾ। ਬਦਲਾਅ ਦਾ ਸਮਾਂ ਖਤਮ ਹੋ ਗਿਆ ਹੈ।' ਉਨ੍ਹਾਂ ਕਿਹਾ,' ਹੁਣ ਸਮਾਂ ਆ ਗਿਆ ਹੈ ਕਿ ਆਪਣਾ ਧਿਆਨ ਲਗਾਓ ਅਤੇ ਟੀਮ ਦੇ ਰੁਪ 'ਚ ਖੇਡੋ ਅਤੇ ਫਿਰ ਉਮੀਦ ਕਰਦੇ ਹਾਂ ਕਿ ਸੱਟਾਂ ਦੀ ਜ਼ਿਆਦਾ ਸਮੱਸਿਆ ਨਹੀਂ ਹੋਵੇਗਾ ਜਿਸ ਨਾਲ ਕਿ ਸਾਨੂੰ ਬਾਕੀ ਖਿਡਾਰੀਆਂ ਵੱਲ ਨਹੀਂ ਦੇਖਣਾ ਪਵੇਗਾ।
ਸ਼ਾਸਤਰੀ ਨੇ ਕਿਹਾ,' ਸਾਡੇ ਕੋਲ ਹੁਣ ਜ਼ਿਆਦਾ ਮੈਚ ਨਹੀਂ ਬਚੇ। ਸਾਡੇ ਕੋਲ 13 ਮੈਚ ਹਨ ਇਸ ਲਈ ਅਸੀਂ ਹਰ ਸਮੇਂ ਸਭ ਤੋਂ ਵਧੀਆ ਟੀਮ ਨੂੰ ਖਿਡਾਉਣ ਦੀ ਕੋਸ਼ਿਸ਼ ਕਰਾਂਗੇ। ਇਨ੍ਹਾਂ 13 ਮੈਚਾਂ 'ਚ ਆਸਟ੍ਰੇਲੀਆ ਖਿਲਾਫ ਉਸਦੀ ਧਰਤੀ 'ਤੇ ਤਿੰਮ ਮੈਚਾਂ ਦੀ ਸੀਰੀਜ਼ ਅਤੇ ਫਿਰ ਨਿਊਜ਼ੀਲੈਂਡ 'ਚ ਪੰਜ ਮੈਚਾਂ ਦੀ ਸੀਰੀਜ਼ ਹੈ। ਆਸਟ੍ਰੇਲੀਆਈ ਟੀਮ ਵੀ ਇਸ ਤੋਂ ਬਾਅਦ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਲਈ ਭਾਰਤ ਆਵੇਗੀ। ਕੋਚ ਰਵੀ ਸ਼ਾਸਤਰੀ ਦੇ ਇਸ ਬਿਆਨ ਤੋਂ ਸਾਫ ਹੈ ਕਿ ਟੀਮ ਇੰਡੀਆ ਦੇ ਵਨ ਡੇ ਸਕਵਾਡ 'ਚ ਵਾਪਸੀ 'ਚ ਜੁਟੇ ਯੁਵਰਾਜ ਸਿੰਘ, ਸੁਰੇਸ਼ ਰੈਨਾ, ਗੌਤਮ ਗੰਭੀਰ ਜਿਵੇ ਬੱਲੇਬਾਜ਼ ਹੁਣ ਵਰਲਡ ਕੱਪ 'ਚ ਨਹੀਂ ਖੇਡਦੇ ਦਿਖਣਗੇ। ਟੈਸਟ ਟੀਮ ਦੇ ਉਪਕਪਤਾਨ ਅਜਿੰਕਯ ਰਹਾਨੇ ਵੀ ਵਰਲਡ ਕੱਪ 'ਚ ਖੇਡਣ ਦੀ ਰੇਸ ਤੋਂ ਬਾਹਰ ਤੋਂ ਦਿਖ ਰਹੇ ਹਨ।
ਆਸਟ੍ਰੇਲੀਆ ਜਾਣ ਤੋਂ ਪਹਿਲਾਂ ਹੈੱਡ ਕੋਚ ਰਵੀ ਸ਼ਾਸਤਰੀ ਨੇ ਵੱਡੇ ਬਿਆਨ ਦਿੰਦੇ ਹੋਏ ਕਿਹਾ ਕਿ ' ਮੈਨੂੰ ਸਾਰੇ ਫਾਰਮੈਟ 'ਚ ਕਾਫੀ ਸੁਧਾਰ ਨਜ਼ਰ ਆ ਰਿਹਾ ਹੈ ਅਤੇ ਮੈਂ ਇੰਗਲੈਂਡ 'ਚ ਸੀਰੀਜ਼ ਦੇ ਨਤੀਜੇ ਤੋਂ ਬਾਅਦ ਵੀ ਅਜਿਹਾ ਕਹਿ ਰਿਹਾ ਹਾਂ, ਸਾਡੇ ਲਈ ਪ੍ਰਤੀਕੂਲ ਪ੍ਰਸਥਿਤੀਆਂ 'ਚ ਜੇਕਰ ਤੁਸੀਂ ਸਰਲ ਪ੍ਰਦਰਸ਼ਨ ਦੇਖਿਆ ਤਾਂ ਸਾਨੂੰ ਖੁਸ਼ੀ ਹੈ।' ਕੋਚ ਨੂੰ ਉਮੀਦ ਹੈ ਕਿ ਖਿਡਾਰੀ ਪਿਛਲੇ ਦੌਰੇ 'ਤੇ ਆਪਣੇ ਅਨੁਭਵ ਤੋਂ ਸਿੱਖਣਗੇ। ਉਨ੍ਹਾਂ ਕਿਹਾ,' ਇਹ ਸਿੱਖਣ ਦੀ ਪ੍ਰਕਿਰਿਆ ਹੈ। ਜੇਕਰ ਅਸੀਂ ਦੱਖਣੀ ਅਫਰੀਕਾ ਅਤੇ ਇੰਗਲੈਂਡ 'ਚ ਕੀਤੀਆਂ ਗਲਤੀਆਂ ਤੋਂ ਸਿੱਖਾਂਗੇ ਤਾਂ ਇਹ ਆਸਟ੍ਰੇਲੀਆ 'ਚ ਸਾਡੇ ਲਈ ਫਾਈਦੇਮੰਦ ਰਹੇਗਾ।' ਸ਼ਾਸਤਰੀ ਨੇ ਕਿਹਾ,' ਬੇਸ਼ੱਕ ਟੈਸਟ ਕ੍ਰਿਕਟ ਅਲੱਗ ਹੈ, ਵਿਸ਼ਵ ਕੱਪ ਤੋਂ ਪਹਿਲਾਂ ਇਹ ਆਖਰੀ ਸੀਰੀਜ਼ ਹੋਵੇਗੀ, ਇਸ ਲਈ ਧਿਆਨ ਪੂਰੀ ਤਰ੍ਹਾਂ ਨਾਲ ਇਸ ਸੀਰੀਜ਼ 'ਤੇ ਹੋਵੇਗਾ।'
ਗੋਲਫ ਟੂਰਨਾਮੈਂਟ : ਲਾਹਿੜੀ ਸੰਯੁਕਤ 41ਵੇਂ ਸਥਾਨ 'ਤੇ
NEXT STORY