ਨਵੀਂ ਦਿੱਲੀ— ਟੀਮ ਇੰਡੀਆ ਨੂੰ ਦੋ ਵਰਲਡ ਕੱਪ ਜਿਤਾਉਣ ਵਾਲੇ ਬੱਲੇਬਾਜ਼ ਗੌਤਮ ਗੰਭੀਰ ਨੇ ਜਦੋਂ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ ਫੈਂਨਜ਼ ਹੀ ਨਹੀਂ ਬਲਕਿ ਉਨ੍ਹਾਂ ਦੇ ਸਾਥੀ ਖਿਡਾਰੀ ਵੀ ਉਨ੍ਹਾਂ ਦੇ ਕਾਰਨਾਮਿਆਂ ਨੂੰ ਯਾਦ ਕਰ ਰਹੇ ਹਨ। ਇਸੇ ਕੜੀ 'ਚ ਸਚਿਨ ਤੇਂਦੁਲਕਰ ਨੇ ਵੀ ਗੰਭੀਰ ਦੇ ਭਾਰਤੀ ਕ੍ਰਿਕਟ 'ਚ ਦਿੱਤੇ ਯੋਗਦਾਨ ਨੂੰ ਯਾਦ ਕੀਤਾ। ਤੇਂਦੁਲਕਰ ਨੇ ਗੰਭੀਰ ਨੂੰ ਉਨ੍ਹਾਂ ਦੀ ਦੂਜੀ ਪਾਰੀ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਸਚਿਨ ਤੇਂਦੁਲਕਰ ਨੇ ਗੰਭੀਰ 'ਤੇ ਟਵੀਟ ਕਰਦੇ ਹੋਏ ਲਿਖਿਆ,' ਸ਼ਾਨਦਾਰ ਕਰੀਅਰ 'ਤੇ ਵਧਾਈ ਗੌਤਮ ਗੰਭੀਰ, ਤੁਸੀਂ ਸਪੈਸ਼ਲ ਟੈਲੇਂਟ ਸੀ ਅਤੇ ਵਿਸ਼ਵ ਕੱਪ ਫਾਈਨਲਸ 'ਚ ਸਾਡੀ ਜਿੱਤ 'ਚ ਤੁਹਾਡੀ ਵਿਸ਼ੇਸ਼ ਭੂਮਿਕਾ ਸੀ। ਨੇਪੀਅਰ 'ਚ ਤੁਹਾਡੇ ਨਾਲ ਬੱਲੇਬਾਜ਼ੀ ਕਰਨਾ ਬਹੁਤ ਸਪੈਸ਼ਲ ਰਿਹਾ, ਪਰਿਵਾਰ ਅਤੇ ਦੋਸਤਾਂ ਨਾਲ ਆਪਣੀ ਦੂਜੀ ਪਾਰੀ ਦਾ ਆਨੰਦ ਲਓ।
ਗੰਭੀਰ ਨੂੰ ਸਚਿਨ ਤੋਂ ਇਲਾਵਾ ਰੋਹਿਤ ਸ਼ਰਮਾ,' ਸ਼ਿਖਰ ਧਵਨ, ਵੀ.ਵੀ.ਐੱਸ. ਲਕਸ਼ਮਣ, ਹਰਭਜਨ ਸਿੰਘ, ਆਰ.ਪੀ.ਸਿੰਘ ਅਤੇ ਰਾਬਿਨ ਉਥੱਪਾ ਵਰਗੇ ਖਿਡਾਰੀਆਂ ਨੇ ਵੀ ਸ਼ੁਭਕਾਮਨਾਵਾਂ ਦਿੱਤੀਆਂ, ਦਿਨੇਸ਼ ਕਾਰਤਿਕ, ਇਰਫਾਨ ਪਠਾਨ ਨੇ ਗੰਭੀਰ ਨੂੰ ਵਧਾਈ ਦਿੱਤੀ। ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਰਿਟਾਇਰਮੈਂਟ ਦੀ ਘੋਸ਼ਣਾ ਕਰਦੇ ਹੋਏ ਗੰਭੀਰ ਨੇ ਟਵਿਟਰ 'ਤੇ ਫੇਸਬੁੱਕ 'ਤੇ ਇਕ ਭਾਵੁਕ ਵੀਡੀਓ ਸ਼ੇਅਰ ਕੀਤੀ, ਉਨ੍ਹਾਂ ਨੇ ਲਿਖਿਆ,'ਸਭ ਤੋਂ ਮੁਸ਼ਕਲ ਫੈਸਲੇ ਭਾਰੀ ਦਿਲ ਨਾਲ ਲਏ ਜਾਂਦੇ ਹਨ। ਅੱਜ ਭਾਰੀ ਮਨ ਨਾਲ ਮੈਂ ਉਹ ਐਲਾਨ ਕਰ ਰਿਹਾ ਹਾਂ ਜਿਸ ਤੋਂ ਮੈਂ ਪੂਰੀ ਜਿੰਦਗੀ ਡਰਦਾ ਰਿਹਾ।'
ਭਾਰਤ ਨੂੰ 2011 ਦਾ ਵਰਲਡ ਕੱਪ ਜਿਤਾਉਣ 'ਚ ਗੰਭੀਰ ਨੇ ਮਹੱਤਵਪੂਰਨ ਭੁਮਿਕਾ ਨਿਭਾਈ ਸੀ। ਹਾਲਾਂਕਿ ਲੰਮੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਸਨ। ਗੰਭੀਰ ਨੇ ਸ਼ਾਹਰੁਖ ਖਾਨ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੂੰ ਦੋ ਵਾਰ ਆਈ.ਪੀ.ਐੱਲ. ਜਿਤਾਇਆ ਹੈ, ਉਹ ਦਿੱਲੀ ਡੇਅਰਡੇਵਿਲਜ਼ ਦੀ ਕਪਤਾਨੀ ਵੀ ਕਰ ਚੁੱਕੇ ਹਨ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ 58 ਟੈਸਟ ਮੈਚਾਂ 'ਚ 41.95 ਦੀ ਔਸਤ ਨਾਲ 4,154 ਦੌੜਾਂ ਬਣਾਈਆਂ। ਉਨ੍ਹਾਂ ਨੇ 9 ਸੈਂਕੜੇ ਅਤੇ 22 ਅਰਧ ਸੈਂਕੜੇ ਲਗਾਏ। 147 ਵਨ ਡੇ ਮੈਚਾਂ 'ਚ ਗੰਭੀਰ ਨੇ 39.68 ਦੀ ਔਸਤ ਨਾਲ 85.25 ਦੇ ਸਟ੍ਰਾਈਕ ਰੇਟ ਨਾਲ 5,238 ਦੌੜਾਂ ਬਣਾਈਆਂ। ਗੰਭੀਰ ਨੇ 37 ਟੀ-20 ਅੰਤਰਰਾਸ਼ਟਰੀ ਮੈਚ ਵੀ ਖੇਡੇ ਹਨ।
ਕਰੋੜਾਂ ਕਮਾਉਂਦੇ ਨੇ ਕੋਹਲੀ, ਸੱਲੂ ਮੀਆਂ ਤੇ ਹੋਰ ਸਿਤਾਰੇ, ਜਾਣੋ ਕਮਾਈ
NEXT STORY