ਨਵੀਂ ਦਿੱਲੀ : ਵਿਸ਼ਵ ਕੱਪ 2019 ਲਈ ਭਾਰਤੀ ਟੀਮ ਦਾ ਐਲਾਨ 15 ਅਪ੍ਰੈਲ ਨੂੰ ਹੋਣਾ ਹੈ ਪਰ ਅਜੇ ਇਹ ਸਾਫ ਨਹੀਂ ਹੈ ਰਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ ਦੇ ਇਸ ਟੂਰਨਾਮੈਂਟ ਵਿਚ ਭਾਰਤ ਲਈ ਨੰਬਰ 4 'ਤੇ ਕੌਣ ਬੱਲੇਬਾਜ਼ੀ ਕਰੇਗਾ। ਟੀਮ ਇੰਡੀਆ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਇਸ ਜਗ੍ਹਾ ਲਈ ਆਪਣਾ ਪਸੰਦੀਦਾ ਨਾਂ ਦੱਸਿਆ ਹੈ। ਗਾਵਸਕਰ ਮੁਤਾਬਕ ਲੋਕੇਸ਼ ਰਾਹੁਲ ਨੰਬਰ 4 'ਤੇ ਬੱਲੇਬਾਜ਼ੀ ਕਰ ਸਕਦੇ ਹਨ। ਗਾਵਸਕਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਦੇਕੋ ਨੰਬਰ 4 'ਤੇ ਕੌਣ ਬੱਲੇਬਾਜ਼ੀ ਕਰੇਗਾ ਇਹ ਚਰਚਾ ਦਾ ਵਿਸ਼ਾ ਹੈ ਅਤੇ ਆਈ. ਪੀ. ਐੱਲ. ਦੀ ਫਾਰਮ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਉਹ ਮੌਜੂਦਾ ਫਾਰਮ 'ਚ ਹੈ। ਜਦੋਂ ਸੀਜ਼ਨ ਦੀ ਸ਼ੁਰੂਆਤ ਹੋਈ ਤਦ ਅੰਬਾਤੀ ਰਾਇਡੂ ਵੀ ਇਸ ਇਵਚ ਸ਼ਾਮਲ ਸੀ ਪਰ ਉਸ ਦਾ ਮੌਜੂਦਾ ਫਾਰਮ ਠੀਕ ਨਹੀਂ ਹੈ ਅਤੇ ਲੋਕੇਸ਼ ਰਾਹੁਲ ਵਰਗਾ ਕੋਈ ਨੰਬਰ 4 'ਤੇ ਚੁਣਿਆ ਜਾ ਸਕਦਾ ਹੈ।''
ਗਾਵਸਕਰ ਨੇ ਅੱਗੇ ਕਿਹਾ, ''ਰਾਹੁਲ ਪਹਿਲਾਂ ਵੀ ਨੰਬਰ 4 'ਤੇ ਬੱਲੇਬਾਜ਼ੀ ਕਰ ਚੁੱਕੇ ਹਨ ਪਰ ਕਿਸੇ ਕਾਰਨ ਉਹ ਪਿਛਲੇ ਕਰੀਬ ਡੇਢ ਸਾਲਾਂ ਤੋਂ ਉਲਝਣ 'ਚ ਦਿਸੇ। ਰਾਹੁਲ ਆਈ. ਪੀ. ਐੱਲ. ਵਿਚ ਧਿਆਨ ਨਾਲ ਅਤੇ ਜ਼ਿੰਮੇਵਾਰੀ ਨਾਲ ਬੱਲੇਬਾਜ਼ੀ ਕਰਦੇ ਦਿਸ ਰਹੇ ਹਨ। ਮੈਨੂੰ ਨਹੀਂ ਲਗਦਾ ਕਿ ਸਲਾਮੀ ਬੱਲੇਬਾਜ਼ ਨੂੰ ਮਿਡਲ ਆਰਡਰ ਵਿਚ ਬੱਲੇਬਾਜ਼ੀ ਕਰਨ ਅਤੇ ਇਕ ਮਿਡਲ ਆਰਡ ਖਿਡਾਰੀ ਨੂੰ ਸਲਾਮੀ ਬੱਲੇਬਾਜੀ ਕਰਨ ਵਿਚ ਜ਼ਿਆਦਾ ਪਰੇਸ਼ਾਨੀ ਹੋਵੇਗੀ।'' ਲੋਕੇਸ਼ ਰਾਹੁਲ ਮੌਜੂਦਾ ਆਈ. ਪੀ. ਐੱਲ. ਸੀਜ਼ਨ ਵਿਚ ਸ਼ਾਨਦਾਰ ਫਾਰਮ ਵਿਚ ਹਨ ਅਤੇ ਹੁਣ ਤੱਕ ਖੇਡੇ ਗਏ 7 ਮੈਚਾਂ ਵਿਚ 317 ਦੌੜਾਂ ਬਣਾ ਕੇ ਉਹ ਸੂਚੀ ਵਿਚ ਦੂਜੇ ਨੰਬਰ 'ਤੇ ਹਨ।
ਆਰਸੇਲਨ ਕਲੱਬ ਨੇ ਕੁਆਟਰ ਫਾਈਨਲ ਮੈਚ 'ਚ ਨਾਪੋਲੀ ਨੂੰ ਦਿੱਤੀ ਕਰਾਰੀ ਹਾਰ
NEXT STORY