ਨਵੀਂ ਦਿੱਲੀ(ਬਿਊਰੋ)— ਆਸਟਰੇਲੀਆ ਖਿਲਾਫ ਟੀ-20 ਟੀਮ ਦਾ ਸਲੈਕਸ਼ਨ ਹੋ ਚੁੱਕਿਆ ਹੈ। ਇਸ ਟੀਮ ਵਿਚ ਕਈ ਅਜਿਹੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦਾ ਨਾਮ ਸੁਣਦੇ ਹੀ ਹਰ ਕੋਈ ਹੈਰਾਨ ਰਹਿ ਗਿਆ ਸੀ। ਉਥੇ ਹੀ, ਦੂਜੇ ਪਾਸੇ ਇਸ ਟੀ-20 ਤੋਂ ਕੁਝ ਅਜਿਹੇ ਖਿਡਾਰੀਆਂ ਨੂੰ ਬਾਹਰ ਰੱਖਿਆ ਗਿਆ ਹੈ, ਜਿਨ੍ਹਾਂ ਦੀ ਉਮੀਦ ਸ਼ਾਇਦ ਕਿਸੇ ਨੂੰ ਨਹੀਂ ਸੀ। ਆਸ਼ੀਸ਼ ਨੇਹਰਾ ਅਤੇ ਦਿਨੇਸ਼ ਕਾਰਤਿਕ ਨੂੰ ਟੀਮ ਵਿੱਚ ਐਂਟਰੀ ਮਿਲਣ ਉੱਤੇ ਜਿੰਨੀ ਹੈਰਾਨੀ ਹੋਈ ਸੀ, ਉਸ ਤੋਂ ਕਿਤੇ ਜ਼ਿਆਦਾ ਲੋਕ ਇਸ ਗੱਲ ਤੋਂ ਹੈਰਾਨ ਸਨ ਕਿ ਇਸ ਟੀਮ ਵਿਚ ਅਜਿੰਕਯ ਰਹਾਨੇ ਨੂੰ ਜਗ੍ਹਾ ਨਹੀਂ ਮਿਲ ਪਾਈ। ਆਸਟਰੇਲੀਆ ਖਿਲਾਫ 5 ਮੈਚਾਂ ਦੀ ਵਨਡੇ ਸੀਰੀਜ਼ ਵਿਚ ਲਗਾਤਾਰ 4 ਮੈਚਾਂ ਵਿਚ ਅਰਧ ਸੈਂਕੜੇ ਮਾਰਨ ਵਾਲੇ ਅਜਿੰਕਯ ਰਹਾਨੇ ਨੂੰ ਟੀ-20 ਵਿਚ ਜਗ੍ਹਾ ਨਾ ਮਿਲਣ ਉੱਤੇ ਕ੍ਰਿਕਟ ਲੀਜੈਂਡ ਸੁਨੀਲ ਗਾਵਸਕਰ ਵੀ ਹੈਰਾਨ ਹਨ।
ਬੀ.ਸੀ.ਸੀ.ਆਈ. ਦਾ ਇਹ ਸਲੈਕਸ਼ਨ ਰਾਸ ਨਹੀਂ
ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੂੰ ਬੀ.ਸੀ.ਸੀ.ਆਈ. ਦਾ ਇਹ ਸਲੈਕਸ਼ਨ ਰਾਸ ਨਹੀਂ ਆਇਆ ਹੈ ਅਤੇ ਉਨ੍ਹਾਂ ਨੇ ਇਸ ਉੱਤੇ ਸਵਾਲ ਚੁੱਕੇ ਹਨ। ਗਾਵਸਕਰ ਅਜਿੰਕਯ ਰਹਾਨੇ ਨੂੰ ਟੀਮ ਵਿਚ ਨਾ ਲੈਣ ਉੱਤੇ ਖਾਸੇ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਅਦ ਵੀ ਰਹਾਨੇ ਨੂੰ ਟੀਮ ਵਿੱਚ ਨਹੀਂ ਚੁਣਿਆ ਗਿਆ ਹੈ ਅਤੇ ਲਗਾਤਾਰ ਫਲਾਪ ਰਹਿਣ ਦੇ ਬਾਅਦ ਵੀ ਕੇ.ਐੱਲ. ਰਾਹੁਲ ਨੂੰ ਟੀ-20 ਟੀਮ ਵਿਚ ਜਗ੍ਹਾ ਕਿਉਂ ਮਿਲੀ ਹੈ।
ਅਚਾਨਕ ਟੀ-20 ਟੀਮ ਵਿੱਚ ਜਗ੍ਹਾ ਕਿਉਂ ਦਿੱਤੀ ਗਈ?
ਇਕ ਨਿਊਜ਼ ਚੈਨਲ ਨਾਲ ਗੱਲਬਾਤ ਵਿਚ ਗਾਵਸਕਰ ਨੇ ਕਿਹਾ ਕਿ ਜਿਸ ਖਿਡਾਰੀ ਨੇ ਲਗਾਤਾਰ 4 ਅਰਧ ਸੈਂਕੜੇ ਜੜੇ ਹੋਣ, ਉਸਨੂੰ ਟੀਮ ਤੋਂ ਬਾਹਰ ਬਿਠਾਉਣ ਦੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਮੈਨੂੰ ਹੈਰਾਨੀ ਹੈ ਕਿ ਰਹਾਨੇ ਨੂੰ ਟੀਮ ਵਿੱਚ ਕਿਉਂ ਨਹੀਂ ਚੁਣਿਆ ਗਿਆ ਹੈ। ਕੇ.ਐੱਲ. ਰਾਹੁਲ ਇੱਕ ਸ਼ਾਨਦਾਰ ਖਿਡਾਰੀ ਹੈ, ਪਰ ਵਨਡੇ ਸੀਰੀਜ ਵਿੱਚ ਉਨ੍ਹਾਂ ਨੇ ਇੱਕ ਵੀ ਮੈਚ ਨਹੀਂ ਖੇਡਿਆ। ਪੂਰੀ ਸੀਰੀਜ਼ ਤੋਂ ਬਾਹਰ ਰਹਿਣ ਵਾਲੇ ਖਿਡਾਰੀ ਨੂੰ ਅਚਾਨਕ ਟੀ-20 ਟੀਮ ਵਿੱਚ ਜਗ੍ਹਾ ਕਿਉਂ ਦਿੱਤੀ ਗਈ ਹੈ? ਲਗਾਤਾਰ ਸ਼ਾਨਦਾਰ ਪ੍ਰਜਰਸ਼ਨ ਕਰਨ ਵਾਲੇ ਖਿਡਾਰੀ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਹ ਮੇਰੀ ਸਮਝ ਤੋਂ ਬਾਹਰ ਹੈ। ਮੈਨੂੰ ਲੱਗਦਾ ਹੈ ਕਿ ਰਹਾਨੇ ਨੂੰ ਟੀਮ ਵਿੱਚ ਚੁਣਿਆ ਜਾਣਾ ਚਾਹੀਦਾ ਸੀ।
ਨੇਹਰਾ ਦੀ ਵਾਪਸੀ ਤੋਂ ਕਾਫ਼ੀ ਖੁਸ਼
ਇਸਦੇ ਨਾਲ ਹੀ ਗਾਵਸਕਰ ਨੇਹਰਾ ਦੀ ਵਾਪਸੀ ਤੋਂ ਕਾਫ਼ੀ ਖੁਸ਼ ਹਨ। ਉਨ੍ਹਾਂ ਨੇ ਕਿਹਾ, ''ਜਦੋਂ ਵੀ ਕੋਈ ਖਿਡਾਰੀ 30-32 ਸਾਲ ਦੀ ਉਮਰ ਨੂੰ ਪਾਰ ਕਰ ਲੈਂਦਾ ਹੈ ਤਾਂ ਇਸਦੇ ਬਾਅਦ ਟੀਮ ਵਿਚ ਉਸਦੀ ਜਗ੍ਹਾ ਪੱਕੀ ਨਹੀਂ ਰਹਿ ਜਾਂਦੀ। ਮੈਂ ਬੇਹੱਦ ਖੁਸ਼ ਹਾਂ। 38 ਸਾਲ ਦੇ ਨੇਹਰਾ ਹੁਣ ਵੀ ਭਾਰਤੀ ਟੀਮ ਵਿਚ ਖੇਡ ਰਹੇ ਹਨ ਅਤੇ ਵਧੀਆ ਪ੍ਰਦਰਸ਼ਨ ਵੀ ਕਰ ਰਹੇ ਹਨ। ਮੈਨੂੰ ਪੂਰੀ ਉਮੀਦ ਹੈ ਕਿ ਨੇਹਰਾ ਆਸਟਰੇਲੀਆ ਖਿਲਾਫ ਵਧੀਆ ਖੇਡ ਦਿਖਾਓਗੇ।''
ਇਸ ਕਾਰਨ ਵਨਡੇ 'ਚ ਸਲੈਜਿੰਗ ਤੋਂ ਦੂਰ ਰਹੇ ਕੰਗਾਰੂ, ਸਹਿਵਾਗ ਨੇ ਦੱਸੀ ਵਜ੍ਹਾ
NEXT STORY