ਨਵੀਂ ਦਿੱਲੀ— ਭਾਰਤੀ ਮਹਿਲਾ ਟੈਨਿਸ ਖਿਡਾਰੀ ਜੀਲ ਦੇਸਾਈ ਨੇ ਬਹਾਮਾਸ ਵਿਚ ਆਯੋਜਿਤ ਹੋਈਆਂ ਯੁਵਾ ਰਾਸ਼ਟਰ ਮੰਡਲ ਖੇਡਾਂ ਵਿਚ ਸਿੰਗਲਜ਼ ਤੇ ਮਿਕਸਡ ਡਬਲਜ਼ ਵਰਗ ਵਿਚ ਦੋ ਸੋਨ ਤਮਗੇ ਆਪਣੇ ਨਾਂ ਕਰ ਲਏ, ਜਿਸ ਦੀ ਬਦੌਲਤ ਭਾਰਤ ਇਨ੍ਹਾਂ ਖੇਡਾਂ ਵਿਚ ਸਬਰਯੋਗ ਰੂਪ ਨਾਲ ਸੱਤਵੇਂ ਸਥਾਨ 'ਤੇ ਰਿਹਾ। ਆਈ. ਟੀ. ਐੱਫ. ਮਹਿਲਾ ਪ੍ਰਤੀਯੋਗਿਤਾ ਵਿਚ ਨਿਰੰਤਰ ਚੰਗਾ ਪ੍ਰਦਰਸ਼ਨ ਕਰ ਰਹੀ ਜੀਲ ਇਸ ਸਾਲ ਆਸਟ੍ਰੇਲੀਅਨ ਓਪਨ ਜੂਨੀਅਰ ਦੇ ਕੁਆਰਟਰ ਫਾਈਨਲ ਤੇ ਵਿੰਬਲਡਨ ਦੇ ਪ੍ਰੀ ਕੁਆਰਟਰ ਫਾਈਨਲ ਤਕ ਵੀ ਪਹੁੰਚੀ ਸੀ।
ਭਾਰਤੀ ਨੌਜਵਾਨ ਖਿਡਾਰੀ ਨੇ ਲੜਕੀਆਂ ਦੇ ਸਿੰਗਲਜ਼ ਫਾਈਨਲ ਵਿਚ ਸਾਈਪ੍ਰਸ ਦੀ ਐਲਿਜਾ ਓਮਿਰੂ ਨੂੰ 6-3, 7-6 ਨਾਲ ਹਰਾ ਕੇ ਖਿਤਾਬ ਜਿੱਤਿਆ। ਇਸਦੇ ਇਲਾਵਾ ਮਿਕਸਡ ਡਬਲਜ਼ ਫਾਈਨਲ ਵਿਚ ਜੀਲ ਨੇ ਹਮਵਤਨ ਸਿਧਾਂਤ ਬੰਧਿਆ ਨਾਲ ਸਾਈਪ੍ਰਸ ਦੀ ਐਲਿਜਾ ਤੇ ਐਲਿਫਥਿਰੋਸਿਸ ਨਿਯੋਸ ਦੀ ਜੋੜੀ ਨੂੰ 6-4, 6-3 ਨਾਲ ਹਰਾ ਕੇ ਦੂਜਾ ਸੋਨਾ ਆਪਣੇ ਨਾਂ ਕਰ ਲਿਆ।
ਪ੍ਰਣਯ ਤੇ ਕਸ਼ਯਪ ਨੂੰ ਭਾਰਤੀ ਬੈਡਮਿੰਟਨ ਸੰਘ ਦੇਵੇਗਾ ਨਕਦ ਇਨਾਮ
NEXT STORY