ਨਵੀਂ ਦਿੱਲੀ,—ਕਿੰਗਜ਼ ਇਲੈਵਨ ਪੰਜਾਬ ਦੇ ਕੋਚ ਮਾਈਕ ਹਸਨ ਨੇ ਨਿਕੋਲਸ ਪੂਰਨ ਦੀ ਤੁਲਨਾ ਵੈਸਟਇੰਡੀਜ਼ ਦੇ ਸਾਥੀ ਕ੍ਰਿਸ ਗੇਲ ਨਾਲ ਕੀਤੀ ਹੈ ਪਰ ਇਹ ਨੌਜਵਾਨ ਖਿਡਾਰੀ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਕੇ ਆਈ. ਪੀ. ਐੱਲ. ਵਿਚ ਆਪਣੇ 4.2 ਕਰੋੜ ਰੁਪਏ ਦੇ ਮੁੱਲ ਨੂੰ ਠੀਕ ਠਹਿਰਾਉਣਾ ਚਾਹੁੰਦਾ ਹੈ।
ਇਸ 23 ਸਾਲਾ ਖਿਡਾਰੀ ਨੇ 2015 ਵਿਚ ਗੰਭੀਰ ਕਾਰ ਹਾਦਸੇ ਤੋਂ ਵਾਪਸੀ ਕੀਤੀ ਤੇ ਉਹ ਪਿਛਲੇ 12 ਮਹੀਨਿਆਂ ਵਿਚ ਆਪਣੇ ਪ੍ਰਦਰਸ਼ਨ ਨਾਲ ਛੋਟੇ ਸਵਰੂਪ ਵਿਚ ਹੁਣ ਕਾਫੀ ਅਹਿਮ ਖਿਡਾਰੀ ਬਣ ਗਿਆ ਹੈ। ਉਸ ਨੇ 5 ਮਹੀਨੇ ਪਹਿਲਾਂ ਚੇਨਈ ਵਿਚ ਭਾਰਤ ਵਿਰੁੱਧ ਟੀ-20 ਕੌਮਾਂਤਰੀ ਮੈਚ ਵਿਚ 25 ਗੇਂਦਾਂ ਵਿਚ 53 ਦੌੜਾਂ ਦੀ ਪਾਰੀ ਖੇਡੀ ਸੀ।
ਇਸ ਖੱਬੇ ਹੱਥ ਦੇ ਵਿਕਟਕੀਪਰ ਬੱਲੇਬਾਜ਼ ਨੇ ਗੇਲ ਨਾਲ ਤੁਲਨਾ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਕਿਹਾ, ''ਅਜੇ ਤਕ ਕੋਈ ਦਬਾਅ ਨਹੀਂ ਹੈ। ਕੋਈ ਵੀ ਟੂਰਨਾਮੈਂਟ ਚੰਗਾ ਕਰਨ ਦਾ ਮੌਕਾ ਹੁੰਦਾ ਹੈ। ਮੈਂ ਨਵੀਂ ਟੀਮ ਵਿਚ ਹਾਂ ਤੇ ਆਪਣਾ ਸਰਵਸ੍ਰੇਸ਼ਠ ਕਰਨਾ ਚਾਹੁੰਦਾ ਹਾਂ। ਈਮਾਨਦਾਰੀ ਨਾਲ ਕਹਾਂ ਤਾਂ ਮੈਂ ਜਿੰਨਾ ਸਰਵਸ੍ਰੇਸ਼ਠ ਕਰ ਸਕਾਂ, ਓਨਾ ਕਰਨਾ ਚਾਹਾਂਗਾ।'
ਸਾਥਿਆਨ ਨੇ ਜਿੱਤਿਆ ਕਾਂਸੀ, ਅਰਚਨਾ ਨੇ ਓਮਾਨ ਓਪਨ 'ਚ ਪਹਿਲਾ ਚਾਂਦੀ ਤਮਗਾ ਹਾਸਲ ਕੀਤਾ
NEXT STORY