ਜਲੰਧਰ— ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਯੁਵਰਾਜ ਸਿੰਘ ਨੇ ਹੇਜ਼ਲ ਕੀਚ ਨਾਲ ਲੰਬੀ ਡੇਟਿੰਗ ਤੋਂ ਬਾਅਦ ਪਿਛਲੇ ਸਾਲ 30 ਨਵੰਬਰ ਨੂੰ ਵਿਆਹ ਕੀਤਾ ਸੀ। ਹੇਜ਼ਲ ਪਹਿਲੀ ਵਾਰ ਸਲਮਾਨ ਖਾਨ ਦੀ ਫਿਲਮ 'ਬਾਡੀਗਾਰਡ'ਨਾਲ ਚਰਚਾ ਵਿਚ ਆਈ ਸੀ। ਦੋਵਾਂ ਦਾ ਵਿਆਹ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਚ ਹੋਇਆ ਸੀ। ਇਸ ਤੋਂ ਬਾਅਦ ਹੇਜ਼ਲ ਨੇ ਆਪਣਾ ਨਾਂ ਗੁਰਬਸੰਤ ਕੌਰ ਭੰਡਾਲ ਰੱਖਿਆ। ਦੋਵਾਂ ਵਿਚ ਡੇਟਿੰਗ ਦੀਆਂ ਖਬਰਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ। ਆਖਿਰ ਹਰਭਜਨ ਸਿੰਘ ਦੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਯੁਵਰਾਜ ਨੇ ਬਾਲੀ ਵਿਚ ਹੇਜ਼ਲ ਨੂੰ ਮੰਗਣੀ ਦੀ ਰਿੰਗ ਪਹਿਨਾ ਕੇ ਇਨ੍ਹਾਂ ਖਬਰਾਂ ਨੂੰ ਪੱਕਾ ਕਰ ਦਿੱਤਾ।
ਯੁਵਰਾਜ ਨੇ ਸੋਸ਼ਲ ਸਾਈਟਸ 'ਤੇ ਕਿਹਾ ਸੀ ਕਿ ਉਹ ਹੇਜ਼ਲ ਨਾਲ ਇਸ ਲਈ ਵਿਆਹ ਕਰ ਰਿਹਾ ਹੈ ਕਿਉਂਕਿ ਹੇਜ਼ਲ ਬਹੁਤ ਹੀ ਕੇਅਰਿੰਗ ਹੈ। ਇਸਦੇ ਇਲਾਵਾ ਉਸ ਨੂੰ ਉਸ ਵਿਚ ਆਪਣੀ ਮਾਂ ਸ਼ਬਨਮ ਸਿੰਘ ਦੀ ਝਲਕ ਦਿਖਦੀ ਹੈ, ਜਿਸ ਨੂੰ ਉਹ ਬਹੁਤ ਪਿਆਰ ਕਰਦਾ ਹੈ।
FIH ਅੰਪਾਇਰ ਬਣਿਆ ਜਾਵੇਦ, ਹਾਕੀ ਇੰਡੀਆ ਨੇ ਦਿੱਤੀ ਵਧਾਈ
NEXT STORY