ਨਵੀਂ ਦਿੱਲੀ- ਨਿਰਪੱਖ ਪੈਰਾਲੰਪਿਕ ਐਥਲੀਟ (ਐੱਨ. ਪੀ. ਏ.) ਡੈਨਿਸ ਗਨਾਜ਼ਡੀਲੋਵ ਨੇ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੇ ਤੀਜੇ ਦਿਨ ਸੋਮਵਾਰ ਨੂੰ ਇੱਥੇ ਐੱਫ 40 ਸ਼ਾਟਪੁੱਟ ਵਿਚ ਦੋ ਵਾਰ ਵਿਸ਼ਵ ਰਿਕਾਰਡ ਤੋੜਨ ਦੇ ਨਾਲ ਸੋਨ ਤਮਗਾ ਜਿੱਤਿਆ। ਰੂਸ ਦੇ 38 ਸਾਲਾ ਇਸ ਖਿਡਾਰੀ ਨੇ ਆਪਣੀ ਸ਼ੁਰੂਆਤੀ ਕੋਸ਼ਿਸ਼ ਵਿਚ 10.66 ਮੀਟਰ ਦੀ ਦੂਰੀ ਹਾਸਲ ਕੀਤੀ ਪਰ ਇਸ ਤੋਂ ਬਾਅਦ ਉਸਦੀਆਂ ਚਾਰੇ ਕੋਸ਼ਿਸ਼ਾਂ ਸੋਨ ਤਮਗੇ ਲਈ ਕਾਫੀ ਸਨ।
ਉਸ ਨੇ ਆਪਣੀ ਤੀਜੀ ਕੋਸ਼ਿਸ਼ ਵਿਚ 11.85 ਮੀਟਰ ਦੀ ਦੂਰੀ ਨਾਲ ਪੈਰਾਲੰਪਿਕ ਸੋਨ ਤਮਗਾ ਜੇਤੂ ਪੁਰਤਗਾਲ ਦੇ ਮਿਗੁਏਲ ਮੋਂਟੇਇਰੋ ਦੇ ਵਿਸ਼ਵ ਰਿਕਾਰਡ ਨੂੰ ਤੋੜਿਆ ਤੇ ਫਿਰ ਆਪਣੀ ਪੰਜਵੀਂ ਕੋਸ਼ਿਸ਼ ਵਿਚ ਇਸ ਵਿਚ ਸੁਧਾਰ ਕਰਦੇ ਹੋਏ 11.92 ਮੀਟਰ ਦੀ ਦੂਰੀ ਹਾਸਲ ਕੀਤੀ। ਟੋਕੀਓ 2020 ਪੈਰਾਲੰਪਿਕ ਸੋਨ ਤਮਗਾ ਜੇਤੂ ਗਨਾਜ਼ਡੀਲੋਵ ਦਾ ਇਹ ਤੀਜਾ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਹੈ। ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਤੋਂ ਰੂਸ ਤੇ ਬੇਲਾਰੂਸ ’ਤੇ ਪਾਬੰਦੀ ਕਾਰਨ ਇਨ੍ਹਾਂ ਦੋਵਾਂ ਦੇਸ਼ਾਂ ਦੇ ਖਿਡਾਰੀ ਐੱਨ. ਪੀ. ਏ. ਦੇ ਤਹਿਤ ਮੁਕਾਬਲੇਬਾਜ਼ੀ ਕਰ ਰਹੇ ਹਨ।
IND vs PAK: ਅਜੇ ਖ਼ਤਮ ਨਹੀਂ ਹੋਇਆ! ਇਸ ਦਿਨ ਫਿਰ ਹੋਵੇਗਾ ਭਾਰਤ-ਪਾਕਿਸਤਾਨ ਦਾ ਮੈਚ
NEXT STORY