ਕੋਲਕਾਤਾ— ਤ੍ਰਿਨਿਦਾਦ ਦੇ ਫਾਰਵਰਡ ਖਿਡਾਰੀ ਮਾਰਕਸ ਜੋਸਫ ਦੇ ਦੋ ਗੋਲ ਦੀ ਮਦਦ ਨਾਲ ਡੂਰੰਡ ਕੱਪ ਟੂਰਨਾਮੈਂਟ 'ਚ ਪਹਿਲੀ ਵਾਰ ਖੇਡ ਰਹੇ ਗੋਕੁਲਮ ਕੇਰਲਾ ਐੱਫ. ਸੀ. ਨੇ ਸ਼ਨੀਵਾਰ ਨੂੰ ਇੱਥੇ ਫਾਈਨਲ 'ਚ 16 ਵਾਰ ਦੇ ਚੈਂਪੀਅਨ ਮੋਹਨ ਬਾਗਾਨ ਨੂੰ 2-1 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਸਾਲਟ ਲੇਕ ਸਟੇਡੀਅਮ 'ਚ ਖੇਡੇ ਗਏ ਫਾਈਨਲ 'ਚ ਜੋਸਫ ਨੇ ਹਾਫ ਟਾਈਮ ਤੋਂ ਠੀਕ ਪਹਿਲਾਂ (45+1 ਮਿੰਟ) ਪੈਨਲਟੀ ਨੂੰ ਗੋਲ 'ਚ ਬਦਲਿਆ ਅਤੇ ਫਿਰ 51ਵੇਂ ਮਿੰਟ 'ਚ ਉਨ੍ਹਾਂ ਨੇ ਟੀਮ ਦੀ ਬੜ੍ਹਤ ਨੂੰ ਦੁਗਣਾ ਕਰ ਦਿੱਤਾ।
ਪਹਿਲੇ ਹਾਫ 'ਚ ਔਸਤ ਪ੍ਰਦਰਸ਼ਨ ਕਰਨ ਵਾਲੀ ਮੋਹਨ ਬਾਗਾਨ ਦੀ ਟੀਮ ਨੇ ਦੂਜੇ ਹਾਫ 'ਚ ਆਪਣੇ ਗੋਲ 'ਚ ਸੁਧਾਰ ਕੀਤਾ। ਇਸ ਦਾ ਫਾਇਦਾ ਉਨ੍ਹਾਂ ਨੂੰ 64ਵੇਂ ਮਿੰਟ 'ਚ ਮਿਲਿਆ ਜਦੋਂ ਜੋਸੇਬਾ ਬੇਟੀਆ ਦੇ ਫ੍ਰੀ ਕਿੱਕ ਨੂੰ ਸਾਲਵਾ ਚਾਮੋਰੋ ਨੇ ਹੈਡਰ ਦੇ ਦਮ 'ਤੇ ਗੋਲ 'ਚ ਬਦਲ ਦਿੱਤਾ। ਟੀਮ ਨੇ ਇਸ ਦੇ ਬਾਅਦ ਵੀ ਗੋਲ ਕਰਨ ਦੀ ਕੋਸ਼ਿਸ਼ ਜਾਰੀ ਰੱਖੀ ਪਰ ਉਸ ਨੂੰ ਸਫਲਤਾ ਨਹੀਂ ਮਿਲੀ। ਕੇਰਲਾ ਦੀ ਕਿਸੇ ਟੀਮ ਨੇ 22 ਸਾਲਾਂ ਬਾਅਦ ਏਸ਼ੀਆ ਦੀ ਸਭ ਤੋਂ ਪੁਰਾਣੀ ਪ੍ਰਤੀਯੋਗਿਤਾ ਦੇ ਖਿਤਾਬ ਨੂੰ ਆਪਣੇ ਨਾਂ ਕੀਤਾ ਹੈ। ਇਸ ਤੋਂ ਪਹਿਲਾਂ ਐੱਫ. ਸੀ. ਕੋਚੀ ਨੇ ਇਸ ਖਿਤਾਬ ਨੂੰ ਜਿੱਤਿਆ ਸੀ।
ਬੁਮਰਾਹ ਨੇ 'ਕ੍ਰਾਸ-ਸੀਮ' ਸੁੱਟਣ ਨੂੰ ਕਿਹਾ ਤੇ ਇਹ ਕਾਰਗਰ ਰਿਹਾ : ਇਸ਼ਾਂਤ
NEXT STORY