ਪੁਣੇ : ਤਾਮਿਲਨਾਡੂ ਅਤੇ ਕੇਰਲ ਨੇ ਖੇਲੋ ਇੰਡੀਆ ਯੂਥ ਖੇਡਾਂ 'ਚ ਐਤਵਾਰ ਨੂੰ ਵਾਲੀਬਾਲ ਪ੍ਰਤੀਯੋਗਿਤਾ ਦੇ ਅੰਡਰ-21 ਵਿਚ ਕ੍ਰਮਵਾਰ ਲੜਕੀਆਂ ਅਤੇ ਲੜਕਿਆਂ ਦੇ ਵਰਗ ਵਿਚ ਸੋਨ ਤਮਗੇ ਜਿੱਤੇ। ਲੜਕੀਆਂ ਦੇ ਫਾਈਨਲ 'ਚ ਤਾਮਿਲਨਾਡੂ ਨੇ ਕੇਰਲ ਨੂੰ 23-25, 11-25, 25-23, 25-18, 15-9 ਨਾਲ ਹਰਾਇਆ। ਪੱਛਮੀ ਬੰਗਾਲ ਨੇ ਮਹਾਰਾਸ਼ਟਰ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ। ਲੜਕਿਆਂ ਦੇ ਅੰਡਰ-21 ਦੇ ਫਾਈਨਲ 'ਚ ਕੇਰਲ ਨੇ ਤਾਮਿਲਨਾਡੂ ਨੂੰ 21-15, 25-23, 25-20 ਨਾਲ ਹਰਾਇਆ ਜਦਕਿ ਉੱਤਰ ਪ੍ਰਦੇਸ਼ ਨੇ ਪੰਜਾਬ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਅੰਡਰ-17 ਦਾ ਸੋਨ ਪੱਛਮੀ ਬੰਗਾਲ ਨੇ ਮਹਾਰਾਸ਼ਟਰ ਨੂੰ 21-15, 25-13, 25-14 ਨਾਲ ਹਰਾ ਕੇ ਜਿੱਤਿਆ। ਇਸ ਵਰਗ 'ਚ ਕੇਰਲ ਨੇ ਕਾਂਸੀ ਤਮਗਾ ਹਾਸਲ ਕੀਤਾ। ਉਸ ਨੇ ਤੀਜੇ ਸਥਾਨ ਦੇ ਪਲੇਆਫ 'ਚ ਤਾਮਿਲਨਾਡੂ ਨੂੰ ਹਰਾਇਆ। ਉੱਤਰ ਪ੍ਰਦੇਸ਼ ਨੇ ਲੜਕਿਆਂ ਦੇ ਅੰਡਰ-17 ਵਿਚ ਸੋਨ ਤਮਗਾ ਜਿੱਤਿਆ। ਉਸ ਨੇ ਫਾਈਨਲ ਵਿਚ ਗੁਜਰਾਤ ਨੂੰ 25-17, 25-20, 25-23 ਨਾਲ ਹਰਾਇਆ। ਇਸ ਵਰਗ ਦੇ ਤੀਜੇ ਸਥਾਨ ਦੇ ਮੈਚ 'ਚ ਤਾਮਿਲਨਾਡੂ ਨੇ ਕੇਰਲ ਨੂੰ ਹਰਾਇਆ।
ਫੈਡਰਰ ਨਾਲ ਫੋਟੋ 'ਤੇ ਬੁਰੀ ਫਸੀ ਅਨੁਸ਼ਕਾ, ਇਸ ਵਜ੍ਹਾ ਕਰਕੇ ਹੋ ਗਈ ਟਰੋਲ
NEXT STORY