ਨਵੀਂ ਦਿੱਲੀ– ਓਲੰਪਿਕ ਦੀ ਦੋਹਰੀ ਕਾਂਸੀ ਤਮਗਾ ਜੇਤੂ ਮਨੂ ਭਾਕਰ ਤੇ ਵਿਸ਼ਵ ਕੱਪ ਫਾਈਨਲ ਦੀ ਸੋਨ ਤਮਗਾ ਜੇਤੂ ਸਿਮਰਨਪ੍ਰੀਤ ਕੌਰ ਬਰਾੜ ਨੇ ਸੋਮਵਾਰ ਨੂੰ ਮਹਿਲਾ 25 ਮੀਟਰ ਵਰਗ ਵਿਚ ਕ੍ਰਮਵਾਰ ਸੀਨੀਅਰ ਤੇ ਜੂਨੀਅਰ ਵਰਗ ਦੇ ਖਿਤਾਬ ਜਿੱਤੇ।
ਮਨੂ ਨੇ ਫਾਈਨਲ ਵਿਚ 36 ਅੰਕਾਂ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ। ਕਰਨਾਟਕ ਦੀ ਦਿਵਿਆ ਟੀ. ਐੱਸ. 32 ਅੰਕਾਂ ਨਾਲ ਦੂਜੇ ਸਥਾਨ ’ਤੇ ਰਹੀ। ਅੰਜਲੀ ਚੌਧਰੀ ਨੇ 28 ਅੰਕਾਂ ਨਾਲ ਕਾਂਸੀ ਤਮਗਾ ਜਿੱਤਿਆ ਜਦਕਿ ਓਲੰਪੀਅਨ ਰਿਧਮ ਸਾਂਗਵਾਨ ਚੌਥੇ ਸਥਾਨ ’ਤੇ ਰਹੀ।
ਉੱਥੇ ਹੀ, ਦੋਹਾ ਵਿਚ ਵਿਸ਼ਵ ਕੱਪ ਫਾਈਨਲ ਵਿਚ ਸੋਨ ਤਮਗਾ ਜਿੱਤਣ ਵਾਲੀ 21 ਸਾਲਾ ਸਿਮਰਨਪ੍ਰੀਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੂਨੀਅਰ ਮਹਿਲਾ 25 ਮੀਟਰ ਪਿਸਟਲ ਵਰਗ ਵਿਚ 39 ਅੰਕਾਂ ਨਾਲ ਸੋਨ ਤਮਗਾ ਜਿੱਤਿਆ।
IPL 2026 ਤੋਂ ਪਹਿਲਾਂ ਆ ਗਿਆ ਨਵਾਂ ਨਿਯਮ ! ਹੁਣ ਵਿਦੇਸ਼ੀ ਖਿਡਾਰੀਆਂ ਨੂੰ ਨਹੀਂ ਮਿਲਣਗੇ 'ਪੂਰੇ' ਪੈਸੇ
NEXT STORY