ਬੋਨਵਿਲੇ— ਭਾਰਤੀ ਗੋਲਫਰ ਅਦਿੱਤੀ ਅਸ਼ੋਕ ਆਖਰੀ ਦੌਰ 'ਚ ਪਾਰ 72 ਦੇ ਸਕੋਰ ਨਾਲ ਐਤਵਾਰ ਨੂੰ ਇੱਥੇ ਜੀਓਫ ਕਿੰਗ ਮੋਟਰਸ ਆਸਟਰੇਲੀਆ ਲੇਡੀਜ਼ ਕਲਾਸਿਕ ਬੋਨਵਿਲੇ 'ਚ ਸਾਂਝੇ ਤੌਰ 'ਤੇ 24ਵੇਂ ਸਥਾਨ 'ਤੇ ਰਹੀ। ਅਦਿੱਤੀ ਨੇ 69, 75, 69 ਤੇ 72 ਦੇ ਸਕੋਰ ਨਾਲ ਕੁਲ ਤਿੰਨ ਅੰਡਰ 285 ਦਾ ਸਕੋਰ ਬਣਾਇਆ। ਆਸਟਰੇਲੀਆ ਦੀ ਅਮੇਚਯੋਰ ਸਟੇਫਨੀ ਕਾਈਰਾਸੂ ਨੇ ਆਖਰੀ ਦੌਰ 'ਚ 65 ਦੇ ਸਕੋਰ ਨਾਲ ਕੁਲ 22 ਅੰਡਰ 266 ਦੇ ਸਕੋਰ ਨਾਲ ਅੱਠ ਸ਼ਾਟ ਦੀ ਬੜ੍ਹਤ ਨਾਲ ਖਿਤਾਬ ਜਿੱਤਿਆ। ਅਯੋਨ ਚੋ (73) 14 ਅੰਡਰ ਦੇ ਕੁਲ ਸਕੋਰ ਨਾਲ ਦੂਜੇ ਸਥਾਨ 'ਤੇ ਰਹੀ। ਹੋਰ ਭਾਰਤੀਆਂ 'ਚ ਦੀਕਸ਼ਾ ਡਾਗਰ ਨੇ 71 ਦੇ ਸਕੋਰ ਨਾਲ ਕੁਲ ਇਕ ਅੰਡਰ 287 ਦੇ ਸਕੋਰ ਨਾਲ ਸਾਂਝੇ ਤੌਰ 'ਤੇ 32ਵਾਂ ਸਥਾਨ ਹਾਸਲ ਕੀਤਾ ਜਦਕਿ ਤਵੇਸਾ ਮਲਿਕ (76) ਨੇ ਚਾਰ ਓਵਰ 292 ਦੇ ਕੁਲ ਸਕੋਰ ਨਾਲ ਸਾਂਝੇ ਤੌਰ 'ਤੇ 57ਵਾਂ ਸਥਾਨ ਹਾਸਲ ਕੀਤਾ।
ਦੱ. ਅਫਰੀਕਾ ਟੀਮ ਨੇ ਮਹਿਲਾ ਟੀ-20 ਵਿਸ਼ਵ ਕੱਪ 'ਚ ਉਲਟਫੇਰ ਭਰੀ ਕੀਤੀ ਜਿੱਤ ਦਰਜ
NEXT STORY