ਬੈਂਗਲੁਰੂ— ਅਮਨਦੀਪ ਦਰਾਲ ਨੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ ਨੌਵੇਂ ਪੜਾਅ ਦੇ ਪਹਿਲੇ ਰਾਊਂਡ 'ਚ ਬੁੱਧਵਾਰ ਨੂੰ ਪਾਰ 72 ਦੇ ਕਾਰਡ ਦੇ ਨਾਲ ਦੋ ਸ਼ਾਟ ਦੀ ਬੜ੍ਹਤ ਬਣਾ ਲਈ। ਪਹਿਲੇ ਰਾਊਂਡ 'ਚ ਇਹੀ ਇਕਮਾਤਰ ਸਕੋਰ ਰਿਹਾ। ਅਮਨਦੀਪ ਨੂੰ ਇਸ ਸੈਸ਼ਨ 'ਚ ਆਪਣੇ ਪਹਿਲੇ ਖਿਤਾਬ ਦੀ ਤਲਾਸ਼ ਹੈ। ਅਮਨਦੀਪ ਤੋਂ ਬਾਅਦ ਰਿਧੀਮਾ ਦਿਲਾਵਰੀ, ਅਫਸਾਨ ਫਾਤਿਮਾ ਤੇ ਸੁਚਿਤਰਾ ਰਮੇਸ਼ਾ ਨੇ ਦੋ ਓਵਰ 74 ਦਾ ਕਾਰਡ ਖੇਡਿਆ ਤੇ ਤਿੰਨ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹੈ। ਗੌਰਿਕਾ 75 ਦਾ ਕਾਰਡ ਖੇਡ ਕੇ ਪੰਜਵੇਂ ਸਥਾਨ 'ਤੇ ਹੈ।
ਚੈੱਸ ਟੂਰਨਾਮੈਂਟ : ਵਿਦਿਤ ਨੇ ਰੂਸ ਦੇ ਇਨਰਕੇਵ ਅਰਨੇਸਟੋ ਨੂੰ ਹਰਾਇਆ
NEXT STORY