ਚੇਨਈ : ਦ੍ਰਮੁਕ ਅਤੇ ਕਾਂਗਰਸ ਨੇ ਕਤਰ ਵਿਚ ਹੋਈ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਤਾਮਿਲਨਾਡੂ ਦੀ ਐਥਲੀਟ ਗੋਮਤੀ ਮਾਰੀਮੁਥੁ ਨੂੰ ਸ਼ਨੀਵਾਰ ਨੂੰ ਕੁਲ 15 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ। 30 ਸਾਲਾ ਗੋਮਤੀ ਨੇ ਸੋਮਵਾਰ ਨੂੰ 02.70 ਸੈਕੰਡ ਦਾ ਸਮਾਂ ਕੱਢ ਕੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਅਤੇ ਭਾਰਤ ਨੂੰ ਸੋਨੇ ਦਾ ਤਮਗਾ ਦਿਵਾਇਆ। ਦ੍ਰਮੁਕ ਪ੍ਰਧਾਨ ਐੱਮ. ਕੇ. ਸਟਾਲਿਨ ਨੇ ਗੋਮਤੀ ਲਈ 10 ਲੱਖ ਅਤੇ 4 ਗੁਣਾ 400 ਮੀਟਰ ਮਿਕਸਡ ਰੀਲੇ ਟੀਮ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਣ ਵਾਲੇ ਆਰੋਕਿਆ ਰਾਜੀਵ ਨੂੰ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ। ਚੈਂਪੀਅਨਸ਼ਿਪ ਵਿਚ ਪਹਿਲੀ ਵਾਰ ਸ਼ਾਮਲ ਕੀਤੀ ਗਈ 4 ਗੁਣਾ 400 ਮੀਟਰ ਮਿਕਸਡ ਰਿਲੇ ਟੀਮ ਮੁਕਾਬਲੇ ਵਿਚ ਮੁਹੰਮਦ ਅਨਸ, ਐੱਮ. ਆਰ. ਪੂਵੰਮਾ, ਵੀਕੇ ਵਿਸਮਿਆ ਅਤੇ ਰਾਜੀਵ ਦੀ ਟੀਮ ਨੇ 3 ਮਿੰਟ 16.47 ਸੈਕੰਡ ਦੇ ਨਾਲ ਬਹਿਰੀਨ ਦੀ ਟੀਮ ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ ਸੀ। ਤਾਮਿਲਨਾਡੂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ. ਐੱਸ. ਅਲਾਗਿਰੀ ਨੇ ਤਾਮਿਲਨਾਡੂ ਕਾਂਗਰਸ ਟ੍ਰਸਟ ਦੇ ਕੋਸ਼ ਨਾਲ ਗੋਮਤੀ ਨੂੰ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ।
ਖੰਨਾ ਨੇ ਕੋਹਲੀ ਨਾਲ ਮੁਲਾਕਾਤ ਕੀਤੀ, ਵਿਸ਼ਵ ਕੱਪ ਲਈ ਸ਼ੁੱਭਕਾਮਨਾਵਾਂ ਦਿੱਤੀਆਂ
NEXT STORY