ਗੈਜੇਟ ਡੈਸਕ- ਅੱਜ ਯਾਨੀ 22 ਮਾਰਚ ਤੋਂ ਇੰਡੀਅਨ ਪ੍ਰੀਮੀਅਰ ਲੀਗ 2025 ਦਾ ਆਗਾਜ਼ ਹੋਣ ਜਾ ਰਿਹਾ ਹੈ ਜੋ ਕਿ ਦੁਨੀਆ ਦੀਆਂ ਸਭ ਤੋਂ ਲੋਕਪ੍ਰਸਿੱਧ ਕ੍ਰਿਕਟ ਲੀਗਾਂ 'ਚੋਂ ਇਕ ਹੈ। ਇਸ ਖਾਸ ਮੌਕੇ ਗੂਗਲ ਨੇ ਸ਼ਾਨਦਾਰ ਡੂਡਲ ਬਣਾਇਆ ਹੈ। ਗੂਗਲ ਨੇ ਅੱਜ ਦੇ ਡੂਡਲ 'ਚ ਪਿੱਚ 'ਤੇ ਬੱਲੇਬਾਜ਼ ਅਤੇ ਗੇਂਦਬਾਜ਼ ਨੂੰ ਦੇਖਿਆ ਜਾ ਸਕਦਾ ਹੈ।
ਇੰਡੀਅਨ ਪ੍ਰੀਮੀਅਰ ਲੀਗ ਦਰਸ਼ਕਾਂ ਦੀ ਗਿਣਤੀ ਦੇ ਲਿਹਾਜ ਨਾਲ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਲੀਗ ਹੈ ਅਤੇ ਦੁਨੀਆਂ ਦੀ ਛੇਵੀਂ ਸਭ ਤੋਂ ਵੱਡੀ ਖੇਡ ਲੀਗ ਮੰਨੀ ਜਾਂਦੀ ਹੈ। 2010 'ਚ ਇਹ ਯੂਟਿਊਬ 'ਤੇ ਲਾਈਵ ਪ੍ਰਸਾਰਿਤ ਹੋਣ ਵਾਲਾ ਪਹਿਲਾ ਖੇਡ ਆਯੋਜਨ ਬਣਿਆ। ਆਈਪੀਐੱਲ ਦੀ ਸਫਲਤਾ ਨੇ ਕ੍ਰਿਕਟ ਨੂੰ ਭਾਰਤ ਅਤੇ ਦੁਨੀਆ ਭਰ 'ਚ ਨਵੀਆਂ ਉਚਾਈਆਂ ਤਕ ਪਹੁੰਚਾਇਆ ਅਤੇ ਖਿਡਾਰੀਆਂ ਨੂੰ ਸੁਪਰਸਟਾਰ ਬਣਾ ਦਿੱਤਾ ਹੈ।
IPL 2025 ਇਸ ਟੂਰਨਾਮੈਂਟ ਦਾ 18ਵਾਂ ਸੀਜ਼ਨ ਹੋਵੇਗਾ। ਇਹ 26 ਮਾਰਚ ਤੋਂ 28 ਮਈ 2025 ਤਕ ਚੱਲੇਗਾ। ਇਸ ਸੀਜ਼ਨ 'ਚ 10 ਟੀਮਾਂ ਹਿੱਸਾ ਲੈਣਗੀਆਂ ਅਤੇ ਹਰੇਕ ਟੀਮ 14-14 ਮੈਚ ਖੇਡੇਗੀ। ਲੀਗ ਸਟੇਜ ਤੋਂ ਬਾਅਜ ਚੋਟੀ ਦੀਆਂ 4 ਟੀਮਾਂ ਪਲੇਆਫ ਲਈ ਕੁਆਲੀਫਾਈ ਕਰਨਗੀਆਂ।
ਫਰਹਾਨ ਅਖਤਰ ਨੇ ਅਮਰੀਕੀ ਮੁੱਕੇਬਾਜ਼ੀ ਜਾਰਜ ਫੋਰਮੈਨ ਦੇ ਦੇਹਾਂਤ 'ਤੇ ਪ੍ਰਗਟਾਇਆ ਸੋਗ
NEXT STORY