ਕਟਕ- ਇਤਿਹਾਸਕ ਬਾਰਾਬਤੀ ਸਟੇਡੀਅਮ ਵਿੱਚ ਇੰਗਲੈਂਡ ਅਤੇ ਭਾਰਤ ਵਿਚਾਲੇ ਦੂਜੇ ਵਨਡੇ ਮੈਚ ਵਿੱਚ ਫਲੱਡ ਲਾਈਟ ਵਿੱਚ ਖਰਾਬੀ ਕਾਰਨ ਲਗਭਗ 30 ਮਿੰਟਾਂ ਲਈ ਰੁਕਾਵਟ ਆਉਣ ਤੋਂ ਬਾਅਦ ਖੇਡ ਮੰਤਰੀ ਸੂਰਿਆਵੰਸ਼ੀ ਸੂਰਜ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਓਡੀਸ਼ਾ ਕ੍ਰਿਕਟ ਐਸੋਸੀਏਸ਼ਨ (ਓ.ਸੀ.ਏ.) ਤੋਂ ਸਪੱਸ਼ਟੀਕਰਨ ਮੰਗੇਗੀ। ਸੂਰਜ ਇਸ ਦੌਰਾਨ ਮੁੱਖ ਮੰਤਰੀ ਮੋਹਨ ਚਰਨ ਮਾਝੀ ਅਤੇ ਹੋਰ ਸੀਨੀਅਰ ਮੰਤਰੀਆਂ ਦੇ ਨਾਲ ਸਟੇਡੀਅਮ ਵਿੱਚ ਮੌਜੂਦ ਸੀ।
ਇਹ ਵੀ ਪੜ੍ਹੋ : ਚੈਂਪੀਅਨਜ਼ ਟਰਾਫੀ ਤੋਂ ਪਹਿਲਾ ਟੀਮ ਨੂੰ ਲੱਗਾ ਵੱਡਾ ਝਟਕਾ, ਟੂਰਨਾਮੈਂਟ ਲਈ ਚੁਣੇ ਗਏ ਖਿਡਾਰੀ ਨੇ ਲਿਆ ਸੰਨਿਆਸ
ਉਨ੍ਹਾਂ ਕਿਹਾ, "ਫਲੱਡ ਲਾਈਟਾਂ ਦੀ ਸਮੱਸਿਆ ਬਾਰੇ ਓਸੀਏ ਤੋਂ ਸਪੱਸ਼ਟੀਕਰਨ ਮੰਗਿਆ ਜਾਵੇਗਾ। ਇਹ ਘਟਨਾ ਓਸੀਏ ਵੱਲੋਂ ਸਾਰੀਆਂ ਸਾਵਧਾਨੀਆਂ ਵਰਤਣ ਅਤੇ ਵਿਆਪਕ ਅਗਾਊਂ ਪ੍ਰਬੰਧ ਕਰਨ ਦੇ ਬਾਵਜੂਦ ਵਾਪਰੀ।'' ਹਾਲਾਂਕਿ, ਓਸੀਏ ਸਕੱਤਰ ਸੰਜੇ ਬੇਹਰਾ ਨੇ ਕਿਹਾ ਕਿ ਹਰੇਕ ਫਲੱਡ ਲਾਈਟ ਟਾਵਰ ਦੋ ਜਨਰੇਟਰਾਂ ਨਾਲ ਜੁੜਿਆ ਹੋਇਆ ਸੀ। "ਜਦੋਂ ਇੱਕ ਜਨਰੇਟਰ ਖਰਾਬ ਹੋ ਗਿਆ, ਤਾਂ ਅਸੀਂ ਦੂਜਾ ਚਾਲੂ ਕਰ ਦਿੱਤਾ ਪਰ ਜਨਰੇਟਰ ਨੂੰ ਹਟਾਉਣ ਵਿੱਚ ਕੁਝ ਸਮਾਂ ਲੱਗਿਆ ਕਿਉਂਕਿ ਖਿਡਾਰੀਆਂ ਦੀ ਗੱਡੀ ਟਾਵਰ ਅਤੇ ਦੂਜੇ ਜਨਰੇਟਰ ਦੇ ਵਿਚਕਾਰ ਖੜ੍ਹੀ ਸੀ। ਇਸ ਦੌਰਾਨ, ਬਾਰਾਬਾਤੀ-ਕਟਕ ਤੋਂ ਕਾਂਗਰਸ ਵਿਧਾਇਕ ਸੋਫੀਆ ਫਿਰਦੌਸ, ਜੋ ਸਟੇਡੀਅਮ ਵਿੱਚ ਮੌਜੂਦ ਸੀ, ਨੇ ਫਲੱਡ ਲਾਈਟਾਂ ਦੀ ਖਰਾਬੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ, “ਅੱਜ ਬਾਰਾਬਾਤੀ ਸਟੇਡੀਅਮ ਵਿੱਚ ਜੋ ਵੀ ਹੋਇਆ ਉਹ ਬਹੁਤ ਹੀ ਮੰਦਭਾਗਾ ਹੈ। ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਕ੍ਰਿਕਟ ਦੇ 'ਜੈਂਟਲਮੈਨ' ਨੂੰ ਆਇਆ ਗ਼ੁੱਸਾ, ਸੜਕ 'ਤੇ ਰਾਹੁਲ ਦ੍ਰਾਵਿੜ ਦੀ ਕਾਰ ਨਾਲ ਟਕਰਾਇਆ ਆਟੋ ਤੇ ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IND vs ENG ਸੀਰੀਜ਼ ਦੌਰਾਨ ਫੱਟੜ ਹੋਇਆ ਧਾਕੜ ਖਿਡਾਰੀ, Champions Trophy 'ਚੋਂ ਵੀ ਹੋਇਆ ਬਾਹਰ
NEXT STORY