ਸੇਂਟ ਲੁਈਸ (ਅਮਰੀਕਾ), (ਭਾਸ਼ਾ) ਭਾਰਤ ਦੇ ਗ੍ਰੈਂਡਮਾਸਟਰ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਚੈਲੰਜਰ ਡੀ ਗੁਕੇਸ਼ ਨੇ ਇਕ ਵਾਰ ਫਿਰ ਗ੍ਰੈਂਡ ਸ਼ਤਰੰਜ ਟੂਰ ਮੁਕਾਬਲੇ ਵਿਚ ਆਪਣੀ ਬਾਜ਼ੀ ਡਰਾਅ ਖੇਡੀ ਅਤੇ ਉਸ ਨੇ ਚੋਟੀ ਦਾ ਦਰਜਾ ਪ੍ਰਾਪਤ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨਾਲ ਅੰਕ ਸਾਂਝੇ ਕੀਤੇ, ਜਦੋਂ ਕਿ ਫਰਾਂਸ ਦੀ ਖਿਡਾਰੀ ਅਲੀਰੇਜ਼ਾ ਫਿਰੋਜ਼ਾ ਨੇ ਸੱਤਵੇਂ ਦੌਰ ਵਿੱਚ ਪੂਰੇ ਅੰਕ ਲੈ ਕੇ ਆਪਣੀ ਬੜ੍ਹਤ ਨੂੰ ਮਜ਼ਬੂਤ ਕੀਤਾ।
ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਇੱਕ ਹੋਰ ਭਾਰਤੀ ਖਿਡਾਰੀ ਆਰ ਪ੍ਰਗਿਆਨੰਦਾ ਨੇ ਲਗਾਤਾਰ ਸੱਤਵਾਂ ਡਰਾਅ ਖੇਡਿਆ। ਉਸ ਨੇ ਰੂਸ ਦੇ ਇਆਨ ਨੇਪੋਮਨੀਆਚਚੀ ਨਾਲ ਅੰਕ ਸਾਂਝੇ ਕੀਤੇ। ਹੁਣ ਖੇਡ ਦੇ ਦੋ ਦੌਰ ਬਾਕੀ ਹਨ, ਫਿਰੋਜ਼ਾ ਪੰਜ ਅੰਕਾਂ ਨਾਲ ਸਿਖਰ 'ਤੇ ਬਰਕਰਾਰ ਹੈ। ਉਸ ਨੇ ਸੱਤਵੇਂ ਦੌਰ ਵਿੱਚ ਵਿਸ਼ਵ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਨੂੰ ਹਰਾਇਆ। ਕਾਰੂਆਨਾ ਉਸ ਤੋਂ ਇਕ ਅੰਕ ਪਿੱਛੇ ਹੈ। ਪੰਜ ਖਿਡਾਰੀ ਅਮਰੀਕਾ ਦੇ ਵੇਸਲੇ ਸੋ, ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਤੋਰੋਵ, ਫਰਾਂਸ ਦੇ ਮੈਕਸਿਮ ਵਚੀਅਰ ਲਾਗਰੇਵ, ਗੁਕੇਸ਼ ਅਤੇ ਪ੍ਰਗਿਆਨੰਦਾ 3.5 ਅੰਕਾਂ ਨਾਲ ਸਾਂਝੇ ਤੀਜੇ ਸਥਾਨ 'ਤੇ ਹਨ। ਲੀਰੇਨ ਅਤੇ ਨੇਪੋਮਨੀਆਚਚੀ ਅੱਧੇ ਅੰਕ ਪਿੱਛੇ ਹਨ ਜਦਕਿ ਨੀਦਰਲੈਂਡ ਦੇ ਅਨੀਸ਼ ਗਿਰੀ 2.5 ਅੰਕਾਂ ਨਾਲ ਸਭ ਤੋਂ ਹੇਠਲੇ ਸਥਾਨ 'ਤੇ ਹਨ।
ਪਾਕਿਸਤਾਨ ਡਬਲਯੂਟੀਸੀ ਟੇਬਲ 'ਚ ਅੱਠਵੇਂ ਸਥਾਨ 'ਤੇ ਖਿਸਕਿਆ
NEXT STORY