ਨਵੀਂ ਦਿੱਲੀ- ਦੂਜੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਬੈਂਗਲੁਰੂ ਦੇ ਕਾਂਤੀਰਵਾ ਸਟੇਡੀਅਮ ਵਿਚ ਇਸ ਖੇਡਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ, ਰਾਜਪਾਲ ਧਾਵਰ ਚੰਦ ਗਹਲੋਤ ਅਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਮੌਜੂਦ ਸਨ। ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਇਸ ਵਾਰ 189 ਯੂਨੀਵਰਸਿਟੀਆਂ ਦੇ 3878 ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਖੇਡਾਂ ਦੀ ਸਮਾਪਤੀ 3 ਮਈ ਨੂੰ ਹੋਵੇਗੀ।
ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਵਿਰੁੱਧ ਪਹਿਲੇ ਟੈਸਟ ਦੇ ਲਈ ਬੰਗਲਾਦੇਸ਼ ਟੀਮ ਦਾ ਐਲਾਨ, ਸ਼ਾਕਿਬ ਦੀ ਵਾਪਸੀ


275 ਸੋਨ ਤਮਗਿਆਂ 'ਤੇ ਹੋਵੇਗਾ ਦਾਅ
ਲਗਭਗ 35 ਕਰੋੜ ਰੁਪਏ ਦੇ ਬਜਟ ਨਾਲ ਹੋ ਰਹੀਆਂ ਖੇਲੋ ਇੰਡੀਆ ਯੂਨੀਵਰਸਿਟੀ ਦੇ ਖਿੱਚ ਦਾ ਕੇਂਦਰ ਦੌੜਾਕ ਦੁਤੀ ਚੰਦ, ਤੈਰਾਕ ਸ਼੍ਰੀਹਰੀ ਨਟਰਾਜ, ਮਨੂ ਭਾਕਰ, ਦਿਵਯਾਂਸ਼ ਸਿੰਘ ਪੰਵਾਰ, ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਜਿਵੇਂ ਓਲੰਪੀਅਨ ਰਹਿਣ ਵਾਲੇ ਹਨ, ਈਵੈਂਟ ਵਿਚ ਕੁੱਲ 20 ਖੇਡਾਂ ਦਾ ਆਯੋਜਨ ਹੋਣ ਜਾ ਰਿਹਾ ਹੈ, ਜਿਸ ਵਿਚ ਮਲਖੰਬ ਅਤੇ ਯੋਗਾਸਨ ਵਰਗੀਆਂ ਦੇਸੀ ਖੇਡਾਂ ਵੀ ਸ਼ਾਮਿਲ ਹਨ। ਹੁਣ ਦੀ ਵਾਰ ਇਸ ਖੇਡਾਂ ਵਿਚ 275 ਸੋਨ ਤਮਗੇ ਦਾਅ 'ਤੇ ਹੋਣਗੇ। ਤਿੰਨ ਮਈ ਨੂੰ ਹੋਣ ਵਾਲੀ ਸਮਾਪਤੀ ਸਮਾਰੋਹ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਿਲ ਹੋਣਗੇ।
ਇਹ ਖ਼ਬਰ ਪੜ੍ਹੋ- ਭਾਰਤੀ ਟੀਮ ਦੱਖਣੀ ਅਫਰੀਕਾ ਵਿਰੁੱਧ ਖੇਡੇਗੀ 5 ਮੈਚਾਂ ਦੀ ਟੀ20 ਸੀਰੀਜ਼, ਸ਼ਡਿਊਲ ਆਇਆ ਸਾਹਮਣੇ




ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IPL 2022 : ਲਖਨਊ ਨੇ ਮੁੰਬਈ ਨੂੰ 36 ਦੌੜਾਂ ਨਾਲ ਹਰਾਇਆ
NEXT STORY