ਐਡੀਲੇਡ- ਮਹਾਨ ਕ੍ਰਿਕਟਰ ਗ੍ਰੇਗ ਚੈਪਲ ਨੇ ਖੁਲਾਸਾ ਕੀਤਾ ਹੈ ਕਿ ਉਹ ਵਿੱਤੀ ਸੰਕਟ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਦੀ ਮਦਦ ਦੇ ਇਰਾਦੇ ਨਾਲ ਪੈਸਾ ਜੁਟਾਉਣ ਲਈ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਹੈ। ਆਸਟ੍ਰੇਲੀਆ ਦਾ ਇਹ 75 ਸਾਲਾ ਸਾਬਕਾ ਕਪਤਾਨ 2005 ਤੋਂ 2007 ਤਕ ਭਾਰਤ ਦਾ ਮੁੱਖ ਕੋਚ ਵੀ ਰਿਹਾ ਅਤੇ ਉਨ੍ਹਾਂ ਦਾ ਕਾਰਜਕਾਲ ਵਿਵਾਦਪੂਰਨ ਰਿਹਾ। ਚੈਪਲ ਨੇ ਸਵੀਕਾਰ ਕੀਤਾ ਕਿ ਉਹ ਮੁਸ਼ਕਲ ’ਚ ਨਹੀਂ ਹੈ ਪਰ ਆਪਣੇ ਕ੍ਰਿਕਟਰ ਕਰੀਅਰ ਨੂੰ ਦੇਖਦੇ ਹੋਏ ਸ਼ਾਨਦਾਰ ਜ਼ਿੰਦਗੀ ਵੀ ਨਹੀਂ ਬਿਤਾਅ ਰਿਹਾ ਹੈ। ਚੈਪਲ ਨੇ ਕਿਹਾ,‘‘ਮੈਂ ਬਹੁਤ ਬੁਰੀ ਸਥਿਤੀ ’ਚ ਨਹੀਂ ਹਾਂ। ਮੈਂ ਨਿਸ਼ਚਿਤ ਤੌਰ ’ਤੇ ਇਸ ਤਰ੍ਹਾਂ ਨਹੀਂ ਦਿਖਾਉਣਾ ਚਾਹੁੰਦਾ ਕਿ ਅਸੀਂ ਬਹੁਤ ਮੁਸ਼ਕਲ ’ਚ ਹਾਂ ਕਿਉਂਕਿ ਅਸੀਂ ਨਹੀਂ ਹਾਂ ਪਰ ਅਸੀਂ ਲਗਜ਼ਰੀ ਜ਼ਿੰਦਗੀ ਵੀ ਨਹੀਂ ਜੀਅ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਕ੍ਰਿਕਟ ਖੇਡਿਆ, ਇਸ ਲਈ ਅਸੀਂ ਲਗਜ਼ਰੀ ਜ਼ਿੰਦਗੀ ਜੀਅ ਰਹੇ ਹਾਂ। ਨਿਸ਼ਚਿਤ ਤੌਰ ’ਤੇ ਅਸੀਂ ਗਰੀਬ ਨਹੀਂ ਹਾਂ ਪਰ ਸਾਨੂੰ ਅੱਜ ਦੇ ਦੌਰ ਦੇ ਖਿਡਾਰੀਆਂ ਵਰਗੇ ਫ਼ਾਇਦੇ ਵੀ ਨਹੀਂ ਮਿਲ ਰਹੇ।’’
ਇਹ ਵੀ ਪੜ੍ਹੋ- ਸਚਿਨ ਖਿਲਾਰੀ ਨੇ ਸ਼ਾਟ ਪੁਟ ਐੱਫ-46 ਵਿੱਚ ਜਿੱਤਿਆ ਸੋਨ ਤਮਗਾ, ਰੋਹਿਤ ਨੇ ਕਾਂਸੀ
ਖ਼ਬਰ ਮੁਤਾਬਕ ਚੈਪਲ 'ਹਿਚਕ' ਦੇ ਨਾਲ 'ਗੋ-ਫੰਡ-ਮੀ' ਮੁਹਿੰਮ ਲਈ ਰਾਜ਼ੀ ਹੋਏ ਜੋ ਉਨ੍ਹਾਂ ਦੇ ਲਈ ਤਿਆਰ ਕੀਤੀ ਗਈ ਸੀ। ਇਸ ਦੇ ਤਹਿਤ ਪਿਛਲੇ ਹਫ਼ਤੇ ਮੈਲਬੌਰਨ ਕ੍ਰਿਕਟ ਗਰਾਊਂਡ 'ਚ ਦੁਪਹਿਰ ਖਾਣੇ ਦਾ ਆਜੋਯਨ ਕੀਤਾ ਗਿਆ ਜਿਸ ਦੀ ਮੇਜ਼ਬਾਨੀ ਏਡੀ ਮੈਗਵਾਇਰ ਨੇ ਕੀਤੀ ਅਤੇ ਉਨ੍ਹਾਂ ਦੇ ਭਰਾਵਾਂ ਇਯਾਨ ਅਤੇ ਟ੍ਰੇਵਰ ਨੇ ਵੀ ਇਸ 'ਚ ਸ਼ਿਰਕਤ ਕੀਤੀ। ਚੈਪਲ ਨੇ ਕਿਹਾ ਕਿ ਉਹ ਆਪਣੇ ਯੁਗ ਦੇ ਇਕਮਾਤਰ ਖਿਡਾਰੀ ਨਹੀਂ ਹਨ ਜੋ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਚੈਪਲ ਦੇ ਦੋਸਤ ਪੀਟਰ ਮੇਲੋਨੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੁਹਿੰਮ ਤੋਂ ਲਗਭਗ ਢਾਈ ਲੱਖ ਡਾਲਰ ਜੁਟਾਉਣ ਦੀ ਉਮੀਦ ਹੈ ਜਿਸ ਨਾਲ ਉਨ੍ਹਾਂ ਦੇ ਅੰਤਿਮ ਕੁਝ ਸਾਲਾਂ ਦੇ ਜੀਵਨ ਦੇ ਪੱਧਰ 'ਚ ਕਾਫ਼ੀ ਸੁਧਾਰ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ-ਆਸਟ੍ਰੇਲੀਆਈ ਕ੍ਰਿਕਟਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਜ਼ਿੰਦਗੀ ਦੀ ਜੰਗ ਹਾਰਿਆ 4 ਮਹੀਨਿਆਂ ਦਾ ਪੁੱਤਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਦੱਖਣ ਅਫਰੀਕਾ ਖ਼ਿਲਾਫ਼ ਪਾਕਿਸਤਾਨ ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ, ਬਾਬਰ ਦੀ ਕਪਤਾਨੀ ਖਤਰੇ ’ਚ
NEXT STORY