ਮੁੰਬਈ- ਲਖਨਊ ਸੁਪਰ ਜਾਇੰਟਸ ਟੀਮ ਦੇ ਕਪਤਾਨ ਕੇ. ਐੱਲ. ਰਾਹੁਲ ਦੀ ਆਈ. ਪੀ. ਐੱਲ. 2022 ਦੀ ਸ਼ੁਰੂਆਤ ਵਧੀਆ ਨਹੀਂ ਰਹੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਦੇ ਲਈ ਕੇ. ਐੱਲ. ਰਾਹੁਲ ਨੂੰ ਗੁਜਰਾਤ ਟਾਇਟਨਸ ਦੇ ਤੇਜ਼ ਗੇਂਦਬਾਜ਼ ਸ਼ੰਮੀ ਨੇ ਆਪਣਾ ਸ਼ਿਕਾਰ ਬਣਾਇਆ। ਸ਼ੰਮੀ ਨੇ ਮੈਚ ਦੀ ਪਹਿਲੀ ਹੀ ਗੇਂਦ 'ਤੇ ਕੇ. ਐੱਲ. ਰਾਹੁਲ ਨੂੰ ਕੈਚ ਆਊਟ ਕਰਵਾ ਦਿੱਤਾ ਅਤੇ ਗੋਲਡਨ ਡਕ ਬਣਾਇਆ। ਇਹ ਦੂਜਾ ਮੌਕਾ ਹੈ ਜਦੋ ਕੇ. ਐੱਲ. ਰਾਹੁਲ ਜ਼ੀਰੋ 'ਤੇ ਆਊਟ ਹੋਏ ਹਨ।
![PunjabKesari](https://static.jagbani.com/multimedia/20_53_051662849kl-ll.jpg)
ਇਹ ਖ਼ਬਰ ਪੜ੍ਹੋ-ਇੰਗਲੈਂਡ ਦੀ ਲਗਾਤਾਰ ਹਾਰ ਤੋਂ ਬਾਅਦ ਟੀਮ ਦੀ ਕਪਤਾਨੀ ਨਹੀਂ ਛੱਡਣਾ ਚਾਹੁੰਦੇ ਰੂਟ, ਦਿੱਤਾ ਇਹ ਬਿਆਨ
ਕੇ. ਐੱਲ. ਰਾਹੁਲ ਆਈ. ਪੀ. ਐੱਲ. ਵਿਚ ਸਿਰਫ ਦੂਜੀ ਵਾਰ ਗੋਲਡਨ ਡਕ ਦਾ ਸ਼ਿਕਾਰ ਬਣੇ। ਇਸ ਤੋਂ ਪਹਿਲੇ ਸਾਲ 2016 ਵਿਚ ਗੁਜਰਾਤ ਲਾਇਸ ਦੇ ਵਿਰੁੱਧ ਕੇ. ਐੱਲ. ਰਾਹੁਲ ਪਹਿਲੀ ਹੀ ਗੇਂਦ 'ਤੇ ਜ਼ੀਰੋ 'ਤੇ ਆਊਟ ਹੋਏ ਸਨ। ਉਸ ਤੋਂ ਬਾਅਦ ਅੱਜ ਸ਼ੰਮੀ ਦੀ ਸ਼ਾਨਦਾਰ ਗੇਂਦ 'ਤੇ ਕੇ. ਐੱਲ. ਰਾਹੁਲ ਕੁਝ ਨਹੀਂ ਕਰ ਸਕੇ ਅਤੇ ਆਊਟ ਹੋ ਕੇ ਪਵੇਲੀਅਨ ਚੱਲੇ ਗਏ। ਇੰਨਾ ਹੀ ਨਹੀਂ ਕੇ. ਐੱਲ. ਰਾਹੁਲ ਆਈ. ਪੀ. ਐੱਲ. ਵਿਚ ਗੋਲਡਨ ਡਕ 'ਤੇ ਆਊਟ ਹੋਣ ਵਾਲੇ ਦੂਜੇ ਬੱਲੇਬਾਜ਼ ਵੀ ਬਣ ਗਏ ਹਨ। ਰਾਹੁਲ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਬ੍ਰੈਂਡਨ ਮੈੱਕਲਮ ਹੀ ਕਪਤਾਨ ਦੇ ਤੌਰ 'ਤੇ ਗੋਲਡਨ ਡੱਕ 'ਤੇ ਆਊਟ ਹੋਏ ਹਨ। ਮੈੱਕਲਮ 2009 ਵਿਚ ਬਤੌਰ ਕਪਤਾਨ ਗੋਲਡਨ ਡਕ ਦਾ ਸ਼ਿਕਾਰ ਬਣੇ ਸਨ।
ਇਹ ਖ਼ਬਰ ਪੜ੍ਹੋ-ਪਾਕਿ ਤੇ ਵਿੰਡੀਜ਼ ਦੇ ਵਿਚਾਲੇ ਮੁਲਤਵੀ ਵਨ ਡੇ ਸੀਰੀਜ਼ ਦਾ ਆਯੋਜਨ ਜੂਨ 'ਚ ਹੋਵੇਗਾ
![PunjabKesari](https://static.jagbani.com/multimedia/20_53_258692942kl1-ll.jpg)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿ ਤੇ ਵਿੰਡੀਜ਼ ਦੇ ਵਿਚਾਲੇ ਮੁਲਤਵੀ ਵਨ ਡੇ ਸੀਰੀਜ਼ ਦਾ ਆਯੋਜਨ ਜੂਨ 'ਚ ਹੋਵੇਗਾ
NEXT STORY