ਸਪੋਰਟਸ ਡੈੱਕਸ— ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਗਲੋਬਲ ਟੀ-20 ਕੈਨੇਡਾ 'ਚ ਹਿੱਸਾ ਲੈ ਰਹੇ ਹਨ ਤੇ ਬਤੌਰ ਕਪਤਾਨ ਟੋਰੰਟੋ ਨੈਸ਼ਨਲਸ ਨੂੰ ਲੀਡ ਕਰਦੇ ਨਜ਼ਰ ਆਉਂਣਗੇ। ਯੁਵਰਾਜ ਦੀ ਟੀਮ ਦਾ ਪਹਿਲਾ ਮੈਚ ਅੱਜ ਹੋਵੇਗਾ ਤੇ ਇਹ ਮੈਚ ਧਮਾਕੇਦਾਰ ਹੋਣ ਵਾਲਾ ਹੈ ਕਿਉਂਕਿ ਜਿਸ ਟੀਮ (ਵੈਂਕੂਵਰ ਨਾਈਟ੍ਰਸ) ਨਾਲ ਮੈਚ ਹੋਵੇਗਾ ਉਸਦੀ ਕਪਤਾਨੀ ਕ੍ਰਿਸ ਗੇਲ ਦੇ ਹੱਥਾਂ 'ਚ ਹੈ ਪਰ ਮੈਚ ਤੋਂ ਪਹਿਲਾਂ ਯੁਵਰਾਜ ਦਾ ਇਕ ਵੀਡੀਓ ਤੇ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਜਿਸ 'ਚ ਉਹ ਪੰਜਾਬੀ ਗਾਣੇ 'ਤੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।
ਟੂਰਨਾਮੈਂਟ ਦੀ ਓਪਨਿੰਗ ਸਮਾਗਮ 'ਤੇ ਯੁਵਰਾਜ ਸਿੰਘ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਗਾਣੇ 'ਤੇ ਭੰਗੜਾ ਪਾਉਂਦੇ ਨਜ਼ਰ ਆਏ। ਜੀ ਟੀ-20 ਕੈਨੇਡਾ ਦੇ ਆਧਿਕਾਰਿਕ ਟਵਿਟਰ ਅਕਾਊਂਟ 'ਤੇ ਯੁਵਰਾਜ ਦੀ ਫੋਟੋ ਨੂੰ ਵੀ ਸ਼ੇਅਰ ਕੀਤਾ ਗਿਆ। ਨਾਲ ਹੀ ਯੁਵਰਾਜ ਦੀ ਵੀਡੀਓ ਨੂੰ ਡੀਨ ਜੋਨਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਗਲੋਬਲ ਟੀ-20 ਕੈਨੇਡਾ ਲੀਗ 'ਚ 6 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਟੀ-20 ਕ੍ਰਿਕਟ ਟੂਰਨਾਮੈਂਟ ਦੇ ਤਹਿਤ 22 ਮੈਚ ਖੇਡੇ ਜਾਣਗੇ। 11 ਅਗਸਤ ਨੂੰ ਫਾਈਨਲ ਮੈਚ ਖੇਡਿਆ ਜਾਵੇਗਾ।
ਬੇਲ ਮਾਸਟਰਸ ਸ਼ਤਰੰਜ : ਭਾਰਤ ਦੇ ਵਿਦਿਤ ਗੁਜਰਾਤੀ ਨੇ ਬਣਾਈ ਬੜ੍ਹਤ
NEXT STORY