ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 2022 ਦਾ 35ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਤੇ ਗੁਜਰਾਤ ਟਾਈਟਨਸ (ਜੀ. ਟੀ) ਦਰਮਿਆਨ ਮੁੰਬਈ ਦੇ ਡੀ. ਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ ਹਾਰਦਿਕ ਪੰਡਯਾ ਦੀਆਂ 67 ਦੌੜਾਂ ਦੀ ਬਦੌਲਤ ਨਿਰਧਾਤ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 156 ਦੌੜਾਂ ਬਣਾਈਆਂ। ਇਸ ਤਰ੍ਹਾਂ ਗੁਜਰਾਤ ਨੇ ਕੋਲਕਾਤਾ ਨੂੰ 157 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਨ ਆਈ ਕੋਲਕਾਤਾ ਦੀ ਟੀਮ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 148 ਦੌੜਾਂ ਬਣਾ ਸਕੀ। ਇਸ ਤਰ੍ਹਾਂ ਗੁਜਰਾਤ ਨੇ ਇਹ ਮੈਚ 8 ਦੌੜਾਂ ਨਾਲ ਜਿੱਤ ਲਿਆ।
ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਦੀ ਪਹਿਲੀ ਵਿਕਟ ਸੈਮ ਬਿਲਿੰਗਸ ਦੇ ਤੌਰ 'ਤੇ ਡਿੱਗੀ। ਬਿਲਿੰਗਸ ਸ਼ੰਮੀ ਦੀ ਗੇਂਦ 'ਤੇ ਸਾਹਾ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਕੋਲਕਾਤਾ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਸੁਨੀਲ ਨਾਰਾਇਣ 5 ਦੌੜਾਂ ਦੇ ਨਿੱਜੀ ਸਕੋਰ 'ਤੇ ਸੰਮੀ ਦੀ ਗੇਂਦ 'ਤੇ ਲਾਕੀ ਫਰਗਿਊਸਨ ਨੂੰ ਕੈਚ ਦੇ ਕੇ ਆਊਟ ਹੋ ਗਏ। ਕੋਲਕਾਤਾ ਦੀ ਤੀਜੀ ਵਿਕਟ ਨਿਤੀਸ਼ ਰਾਣਾ ਦੇ ਤੌਰ 'ਤੇ ਡਿੱਗੀ। ਨਿਤੀਸ਼ 2 ਦੌੜਾਂ ਦੇ ਨਿੱਜੀ ਸਕੋਰ 'ਤੇ ਲਾਕੀ ਫਰਗਿਊਸਨ ਦੀ ਗੇਂਦ 'ਤੇ ਰਿਧੀਮਾਨ ਸਾਹਾ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਕੋਲਕਾਤਾ ਦੇ ਕਪਤਾਨ ਸ਼੍ਰੇਅਸ ਅਈਅਰ 12 ਦੌੜਾਂ ਬਣਾ ਸਸਤੇ 'ਚ ਆਊਟ ਹੋਏ। ਸ਼੍ਰੇਅਸ ਅਈਅਰ ਯਸ਼ ਦਿਆਲ ਦੀ ਗੇਂਦ 'ਤੇ ਸਾਹਾ ਨੂੰ ਕੈਚ ਦੇ ਕੇ ਆਊਟ ਹੋਏ। ਇਸ ਤੋਂ ਬਾਅਦ ਕੋਲਕਾਤਾ ਵਲੋਂ ਰਿੰਕੂ ਸਿੰਘ 35 ਦੌੜਾਂ, ਵੈਂਕਟੇਸ਼ ਅਈਅਰ 17 ਦੌੜਾਂ, ਸ਼ਿਵਮ ਮਾਵੀ 2 ਦੌੜਾਂ ਤੇ ਆਂਦਰੇ ਰਸੇਲ 48 ਦੌੜਾਂ ਬਣਾ ਆਊਟ ਹੋਏ। ਗੁਜਰਾਤ ਵਲੋਂ ਮੁਹੰਮਦ ਸ਼ੰਮੀ ਨੇ 2, ਯਸ਼ ਦਿਆਲ ਨੇ 2, ਅਲਜ਼ਾਰੀ ਜੋਸੇਫ 1, ਲਾਕੀ ਫਰਗਿਊਸਨ ਨੇ 1 ਤੇ ਰਾਸ਼ਿਦ ਖ਼ਾਨ ਨੇ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ : No Ball Controversy : ਪੰਤ ਨੂੰ ਮਿਲੀ ਮੈਚ ਦੌਰਾਨ ਆਪਾ ਗੁਆਉਣ ਦੀ ਸਜ਼ਾ, ਪ੍ਰਵੀਣ ਆਮਰੇ 'ਤੇ ਵੀ ਬੈਨ
ਟੀਮਾਂ:
ਕੋਲਕਾਤਾ ਨਾਈਟ ਰਾਈਡਰਜ਼ : ਵੈਂਕਟੇਸ਼ ਅਈਅਰ, ਸੁਨੀਲ ਨਾਰਾਇਣ, ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ, ਸੈਮ ਬਿਲਿੰਗਜ਼ (ਵਿਕਟਕੀਪਰ), ਰਿੰਕੂ ਸਿੰਘ, ਆਂਦਰੇ ਰਸਲ, ਟਿਮ ਸਾਊਦੀ, ਸ਼ਿਵਮ ਮਾਵੀ, ਉਮੇਸ਼ ਯਾਦਵ, ਵਰੁਣ ਚੱਕਰਵਰਤੀ
ਗੁਜਰਾਤ ਟਾਈਟਨਜ਼ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ, ਹਾਰਦਿਕ ਪੰਡਯਾ (ਕਪਤਾਨ), ਅਭਿਨਵ ਮਨੋਹਰ, ਡੇਵਿਡ ਮਿਲਰ, ਰਾਹੁਲ ਤਵੇਤੀਆ, ਰਾਸ਼ਿਦ ਖਾਨ, ਅਲਜ਼ਾਰੀ ਜੋਸੇਫ, ਲਾਕੀ ਫਰਗਿਊਸਨ, ਯਸ਼ ਦਿਆਲ, ਮੁਹੰਮਦ ਸ਼ੰਮੀ
ਇਹ ਵੀ ਪੜ੍ਹੋ : ਮੇਨੋਰਕਾ ਇੰਟਰਨੈਸ਼ਨਲ ਸ਼ਤਰੰਜ - ਅਰਜੁਨ ਦੀ ਲਗਾਤਾਰ ਦੂਜੀ ਜਿੱਤ, ਗੁਕੇਸ਼ ਵਿਸ਼ਵ ਦੇ ਟਾਪ 100 'ਚ ਪੁੱਜੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੇਨੋਰਕਾ ਇੰਟਰਨੈਸ਼ਨਲ ਸ਼ਤਰੰਜ - ਅਰਜੁਨ ਦੀ ਲਗਾਤਾਰ ਦੂਜੀ ਜਿੱਤ, ਗੁਕੇਸ਼ ਵਿਸ਼ਵ ਦੇ ਟਾਪ 100 'ਚ ਪੁੱਜੇ
NEXT STORY