ਬੁਖਾਰੇਸਟ (ਰੋਮਾਨੀਆ)-ਵਿਸ਼ਵ ਚੈਂਪੀਅਨਸ਼ਿਪ ਦੇ ਚੈਲੰਜਰ ਡੀ ਗੁਕੇਸ਼ ਨੇ ਸੁਪਰਬੇਟ ਸ਼ਤਰੰਜ ਕਲਾਸਿਕ ਦੇ ਦੂਜੇ ਦੌਰ ਵਿਚ ਰੂਸ ਦੇ ਇਆਨ ਨੇਪੋਮਨੀਆਚਚੀ ਦੇ ਖਿਲਾਫ ਸਖਤ ਮੁਕਾਬਲਾ ਖੇਡਿਆ, ਜਦਕਿ ਇਕ ਹੋਰ ਭਾਰਤੀ ਖਿਡਾਰੀ ਆਰ ਪ੍ਰਗਨਾਨੰਦ ਨੇ ਫਰਾਂਸ ਦੇ ਮੈਕਸਿਮ ਵਚੀਅਰ ਲਾਗਰੇਵ ਨਾਲ ਡਰਾਅ ਖੇਡਿਆ।
ਚੋਟੀ ਦਾ ਦਰਜਾ ਪ੍ਰਾਪਤ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੇ ਇਕ ਗਲਤੀ ਕਾਰਨ ਹਮਵਤਨ ਵੇਸਲੇ ਸੋ ਖਿਲਾਫ ਜਿੱਤ ਦਰਜ ਕਰਨ ਤੋਂ ਖੁੰਝ ਗਿਆ ਜਦਕਿ ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਨੇ ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਤੋਰੋਵ ਨੂੰ ਹਰਾਇਆ। 350,000 ਅਮਰੀਕੀ ਡਾਲਰ ਦੇ ਇਸ ਟੂਰਨਾਮੈਂਟ 'ਚ ਸਭ ਤੋਂ ਹੇਠਲੇ ਰੈਂਕਿੰਗ ਵਾਲੇ ਖਿਡਾਰੀ ਹਾਲੈਂਡ ਦੇ ਅਨੀਸ਼ ਗਿਰੀ ਰੋਮਾਨੀਆ ਦੇ ਡੇਕ ਬੋਗਦਾਨ ਡੇਨੀਅਲ ਖਿਲਾਫ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਉਨ੍ਹਾਂ ਨੂੰ ਅੰਕ ਸਾਂਝੇ ਕਰਨੇ ਪਏ। ਡਬਲ ਰਾਊਂਡ ਰੌਬਿਨ ਆਧਾਰ 'ਤੇ ਖੇਡੇ ਜਾ ਰਹੇ ਇਸ ਟੂਰਨਾਮੈਂਟ 'ਚ ਅਜੇ 7 ਰਾਊਂਡ ਦੀਆਂ ਖੇਡਾਂ ਹੋਣੀਆਂ ਹਨ, ਗੁਕੇਸ਼ ਅਤੇ ਕਾਰੂਆਨਾ 1.5 ਅੰਕਾਂ ਨਾਲ ਸਾਂਝੇ ਤੌਰ 'ਤੇ ਅੱਗੇ ਹਨ। ਉਨ੍ਹਾਂ ਤੋਂ ਬਾਅਦ ਅਲੀਰੇਜ਼ਾ, ਪ੍ਰਗਨਾਨੰਦ, ਗਿਰੀ, ਵੇਸਲੇ, ਵਾਚਿਅਰ ਲਾਗਰੇਵ ਅਤੇ ਨੇਪੋਮਨੀਆਚਚੀ ਹਨ, ਜਿਨ੍ਹਾਂ ਦਾ ਇੱਕ-ਇੱਕ ਅੰਕ ਹੈ। ਡੈੱਕ ਬੋਗਦਾਨ ਡੈਨੀਅਲ ਅਤੇ ਅਬਦੁਸਟੋਰੋਵ ਦੇ ਅੱਧੇ-ਅੱਧੇ ਅੰਕ ਹਨ।
T20 World Cup : ਇੰਗਲੈਂਡ ਨੂੰ ਸੈਮੀਫਾਈਨਲ 'ਚ ਹਰਾ ਕੇ ਰੋਣ ਲੱਗੇ ਰੋਹਿਤ ਸ਼ਰਮਾ, ਵਿਰਾਟ ਨੇ ਸੰਭਾਲਿਆ
NEXT STORY