ਓਸਲੋ, ਨਾਰਵੇ (ਨਿਕਲੇਸ਼ ਜੈਨ) : ਭਾਰਤ ਦੇ 17 ਸਾਲਾ ਗ੍ਰੈਂਡਮਾਸਟਰ ਡੀ ਗੁਕੇਸ਼ ਨੇ ਨਾਰਵੇ ਗ੍ਰੈਂਡ ਮਾਸਟਰ ਸ਼ਤਰੰਜ 'ਚ ਆਪਣਾ ਡੈਬਿਊ ਕੀਤਾ ਅਤੇ ਪਹਿਲੇ ਹੀ ਦਿਨ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਅਲੀਰੇਜ਼ਾ ਫਿਰੋਜ਼ਾ ਨੂੰ ਪਹਿਲੇ ਹੀ ਦੌਰ 'ਚ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ : ਬ੍ਰਿਜ ਭੂਸ਼ਣ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਪਹਿਲਵਾਨ ਬਾਰੇ ਸਾਹਮਣੇ ਆਈ ਹੈਰਾਨੀਜਨਕ ਗੱਲ
ਕਾਲੇ ਟੁਕੜਿਆਂ ਨਾਲ ਖੇਡਦੇ ਹੋਏ ਗੁਕੇਸ਼ ਨੇ ਇਟਾਲੀਅਨ ਓਪਨਿੰਗ ਵਿੱਚ ਅਲੀਰੇਜ਼ਾ ਦੇ ਖਿਲਾਫ ਬਹੁਤ ਰਚਨਾਤਮਕ ਖੇਡ ਖੇਡਦੇ ਹੋਏ ਖੇਡ ਦੇ ਪਹਿਲੇ ਅੱਧ ਵਿੱਚ ਅਲੀਰੇਜ਼ਾ ਦੇ ਹਮਲਿਆਂ ਦਾ ਸਟੀਕ ਬਚਾਅ ਕੀਤਾ ਅਤੇ ਫਿਰ ਅਲੀਰੇਜ਼ਾ ਦੇ ਬਾਦਸ਼ਾਹ 'ਤੇ ਸ਼ਾਨਦਾਰ ਹਮਲਾ ਕਰਦੇ ਹੋਏ 37 ਚਾਲਾਂ ਵਿੱਚ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਗੁਕੇਸ਼ ਹੁਣ 2742 ਅੰਕਾਂ ਨਾਲ ਲਾਈਵ ਵਿਸ਼ਵ ਰੈਂਕਿੰਗ 'ਚ 15ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਵਨਡੇ ਵਿਸ਼ਵ ਕੱਪ 'ਚ ਭਾਰਤ-ਪਾਕਿ ਦੇ ਖੇਡਣ ਨੂੰ ਲੈ ਕੇ ਲਾਹੌਰ ਪੁੱਜੇ ICC ਦੇ ਪ੍ਰਧਾਨ ਤੇ CEO
ਗੁਕੇਸ਼ ਤੋਂ ਇਲਾਵਾ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੇ ਮੇਜ਼ਬਾਨ ਨਾਰਵੇ ਦੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾਇਆ। ਗੁਕੇਸ਼ ਅਤੇ ਕਾਰੂਆਨਾ ਸਿੱਧੇ ਮੈਚ ਜਿੱਤ ਕੇ 3 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਪਹੁੰਚ ਗਏ ਹਨ। ਦੂਜੇ ਪਾਸੇ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਉਜ਼ਬੇਕਿਸਤਾਨ ਦੇ ਅਬਦੁਸਤਾਰੋਵ ਨੋਦਿਰਬੇਕ ਨੂੰ ਹਰਾਇਆ, ਅਮਰੀਕਾ ਦੇ ਵੇਸਲੇ ਸੋ ਨੇ ਹਮਵਤਨ ਹਿਕਾਰੂ ਨਾਕਾਮੁਰਾ ਨੂੰ ਹਰਾਇਆ ਅਤੇ ਅਜ਼ਰਬਾਈਜਾਨ ਦੇ ਸ਼ਖਰਿਯਾਰ ਮਾਮੇਦਯਾਰੋਵ ਨੇ ਆਰਮਾਗੋਡੇਨ ਟਾਈਬ੍ਰੇਕ 'ਚ ਨਾਰਵੇ ਦੇ ਆਰੀਅਨ ਤਾਰੀ ਨੂੰ ਕਲਾਸੀਕਲ ਮੈਚ ਡਰਾਅ ਹੋਣ ਤੋਂ ਬਾਅਦ 1.5 ਅੰਕ ਹਾਸਲ ਕੀਤੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅੰਡਰ-20 ਵਿਸ਼ਵ ਕੱਪ 'ਚ ਅਮਰੀਕਾ ਨੇ ਨਿਊਜ਼ੀਲੈਂਡ ਨੂੰ ਹਰਾਇਆ
NEXT STORY