ਨਵੀਂ ਦਿੱਲੀ— ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਏ. ਟੀ. ਪੀ. ਦੀ ਸੋਮਵਾਰ ਨੂੰ ਜਾਰੀ ਵਿਸ਼ਵ ਰੈਂਕਿੰਗ 'ਚ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ 94ਵੇਂ ਰੈਂਕਿੰਗ 'ਤੇ ਪਹੁੰਚ ਗਏ। ਗੁਣੇਸ਼ਵਰਨ ਨੂੰ 3 ਸਥਾਨ ਦਾ ਫਾਇਦਾ ਹੋਇਆ ਪਰ ਰਾਮਕੁਮਾਰ ਰਾਮਨਾਥਨ 9 ਸਥਾਨ ਖਿਸਕ ਕੇ 137ਵੇਂ ਸਥਾਨ 'ਤੇ ਆ ਗਏ ਹਨ। ਯੂਕੀ ਭਾਂਬਰੀ ਵੀ 171ਵੇਂ ਸਥਾਨ 'ਤੇ ਖਿਸਕ ਗਏ ਹਨ। ਭਾਰਤੀ ਖਿਡਾਰੀਆਂ 'ਚ ਇਸ ਤੋਂ ਬਾਅਦ ਸਾਕੇਤ ਮਯਨੇਨੀ (250) ਤੇ ਸ਼ਸ਼ੀ ਕੁਮਾਰ (269) ਦਾ ਨੰਬਰ ਆਉਂਦਾ ਹੈ।
ਡਬਲਜ਼ ਰੈਂਕਿੰਗ 'ਚ ਰੋਹਨ ਬੋਪੰਨਾ ਤੇ ਦਿਵਿਜ ਸ਼ਰਣ 38ਵੇਂ ਤੇ 39ਵੇਂ ਸਥਾਨ 'ਤੇ ਬਣੇ ਹੋਏ ਹਨ ਜਦਕਿ ਲਿਏਂਡਰ ਪੇਸ ਨੂੰ 2 ਸਥਾਨ ਦਾ ਫਾਇਦਾ ਹੋਇਆ ਹੈ ਉਹ ਹੁਣ 73ਵੇਂ ਸਥਾਨ 'ਤੇ ਪਹੁੰਚ ਗਏ ਹਨ। ਜੀਵਨ ਨੇਦੁਚੇਝਿਯਨ 75ਵੇਂ ਤੇ ਰਾਜਾ 96ਵੇਂ ਸਥਾਨ 'ਤੇ ਹੈ। ਮਹਿਲਾਵਾਂ ਦੀ ਡਬਲਯੂ. ਟੀ. ਏ. 'ਚ ਅੰਕਿਤਾ ਰੈਨਾ ਭਾਰਤੀਆਂ 'ਚ ਚੋਟੀ 'ਤੇ ਬਣੀ ਹੋਈ ਹੈ। ਉਹ ਹੁਣ 164ਵੇਂ ਸਥਾਨ 'ਤੇ ਹੈ। ਉਸ ਤੋਂ ਬਾਅਦ ਕਰਮਨ ਥਾਂਡੀ (207) ਤੇ ਪ੍ਰਾਂਜਲਾ ਯਾਦਲਾਪਲੀ (293) ਦਾ ਨੰਬਰ ਆਉਂਦਾ ਹੈ।
World Golf Championship: ਸ਼ੁਭੰਕਰ 60ਵੇਂ ਸਥਾਨ 'ਤੇ ਰਿਹਾ, ਜਾਨਸਨ ਨੂੰ ਮਿਲਿਆ ਖਿਤਾਬ
NEXT STORY