ਲਾਂਸਿੰਗ, (ਬਿਊਰੋ)— ਆਪਣੇ ਕਾਰਜਕਾਲ ਦੇ ਦੌਰਾਨ 100 ਤੋਂ ਜ਼ਿਆਦਾ ਮਹਿਲਾ ਖਿਡਾਰਨਾਂ ਦੇ ਸਰੀਰਕ ਸੋਸ਼ਣ ਦੇ ਦੋਸ਼ੀ ਅਮਰੀਕੀ ਜਿਮਨਾਸਟਿਕ ਟੀਮ ਦੇ ਸਾਬਕਾ ਡਾਕਟਰ ਲਾਰੇਂਸ ਨਾਸਰ ਨੂੰ ਦੋਸ਼ੀ ਪਾਇਆ ਗਿਆ ਹੈ । ਤਿੰਨ ਦਹਾਕਿਆਂ ਤੱਕ ਅਮਰੀਕੀ ਜਿਮਨਾਸਟਿਕ ਟੀਮ ਦੇ ਡਾਕਟਰ ਰਹੇ ਨਾਸਰ ਨੂੰ 25 ਸਾਲ ਦੀ ਜੇਲ ਹੋ ਸਕਦੀ ਹੈ ।
ਨਾਸਰ ਨੂੰ ਸਰੀਰਕ ਸ਼ੋਸ਼ਣ ਦੇ 22 ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ । ਉਨ੍ਹਾਂ ਉੱਤੇ ਇਲਜ਼ਾਮ ਸੀ ਕਿ ਇਲਾਜ ਦੇ ਬਹਾਨੇ ਉਨ੍ਹਾਂ ਨੇ ਖਿਡਾਰਨਾਂ ਦਾ ਸਰੀਰਕ ਸ਼ੋਸ਼ਣ ਕੀਤਾ । ਉਨ੍ਹਾਂ ਦਾ ਸ਼ਿਕਾਰ ਹੋਈਆਂ ਖਿਡਾਰਨਾਂ 'ਚ ਤਿੰਨ ਦੀ ਉਮਰ 13 ਸਾਲ ਤੋਂ ਘੱਟ ਸੀ ਜਦੋਂਕਿ ਬਾਕੀ 13 ਤੋਂ 15 ਸਾਲਾਂ ਦੇ ਵਿਚਾਲੇ ਹਨ।
ਸ਼੍ਰੀਨਗਰ ਦੇ ਇਕ ਸਕੂਲ 'ਚ ਪਹੁੰਚੇ 'ਲੈਫਟਿਨੈਂਟ ਕਰਨਲ' ਐੱਮ.ਐੱਸ. ਧੋਨੀ
NEXT STORY