ਸਪੋਰਟਸ ਡੈਸਕ- ਆਈਪੀਐੱਲ 2024 ਦਾ 53ਵਾਂ ਮੈਚ ਅੱਜ ਪੰਜਾਬ ਕਿੰਗਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਚੇਨਈ ਨੇ ਪੰਜਾਬ ਨੂੰ 28 ਦੌੜਾਂ ਨਾਲ ਹਰਾਇਆ ।ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨਈ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ ਤੇ ਪੰਜਾਬ ਨੂੰ ਜਿੱਤ ਲਈ 168 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ 20 ਓਵਰਾਂ 'ਚ 9 ਵਿਕਟਾਂ ਗੁਆ ਕੇ 139 ਦੌੜਾਂ ਹੀ ਬਣਾ ਸਕੀ ਤੇ 28 ਦੌੜਾਂ ਨਾਲ ਮੈਚ ਹਾਰ ਗਈ।
ਇਹ ਵੀ ਪੜ੍ਹੋ : ਗੇਂਦਬਾਜ਼ਾਂ ਲਈ ਮਦਦਗਾਰ ਪਿੱਚ 'ਤੇ ਡੁਪਲੇਸਿਸ ਦੀ ਤਾਬੜਤੋੜ ਪਾਰੀ, RCB ਨੇ GT ਨੂੰ 4 ਵਿਕਟਾਂ ਨਾਲ ਹਰਾਇਆ
ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਜੌਨੀ ਬੇਅਰਸਟੋ 7 ਦੌੜਾਂ ਬਣਾ ਤੁਸ਼ਾਰ ਦੇਸ਼ਪਾਂਡੇ ਵਲੋਂ ਆਊਟ ਹੋਇਆ। ਪੰਜਾਬ ਨੂੰ ਦੂਜਾ ਝਟਕਾ ਰਿਲੀ ਰੋਸੋਵ ਦੇ ਆਊਟ ਹੋਣ ਨਾਲ ਲੱਗਾ। ਰੋਸੋਵ ਖਾਤਾ ਵੀ ਨਾ ਖੋਲ ਸਕੇ ਤੇ ਤੁਸ਼ਾਰ ਦੇਸ਼ਪਾਂਡੇ ਵਲੋਂ ਆਊਟ ਹੋ ਗਏ। ਪੰਜਾਬ ਦੀ ਤੀਜੀ ਵਿਕਟ ਸ਼ਸ਼ਾਂਕ ਸਿੰਘ ਦੇ ਆਊਟ ਹੋਣ ਨਾਲ ਡਿੱਗੀ। ਸ਼ਸ਼ਾਂਕ 27 ਦੌੜਾਂ ਬਣਾ ਸੈਂਟਨਰ ਵਲੋਂ ਆਊਟ ਹੋਇਆ। ਪੰਜਾਬ ਦੀ ਚੌਥੀ ਵਿਕਟ ਪ੍ਰਭਸਿਮਰਨ ਸਿੰਘ ਦੇ ਆਊਟ ਹੋਣ ਨਾਲ ਡਿੱਗੀ। ਪ੍ਰਭਸਿਮਰਨ 30 ਦੌੜਾਂ ਬਣਾ ਰਵਿੰਦਰ ਜਡੇਜਾ ਵਲੋਂ ਆਊਟ ਹੋਇਆ। ਜਿਤੇਸ਼ ਸ਼ਰਮਾ 0 ਦੌੜ, ਸੈਮ ਕੁਰੇਨ 7 ਦੌੜਾਂ, ਆਸ਼ੂਤੋਸ਼ ਸ਼ਰਮਾ 3 ਦੌੜਾਂ, ਹਰਸ਼ਲ ਪਟੇਲ 12 ਦੌੜਾਂ, ਰਾਹੁਲ ਚਾਹਰ 16 ਦੌੜਾਂ ਬਣਾ ਆਊਟ ਹੋਏ। ਹਰਪ੍ਰੀਤ ਬਰਾੜ ਤੇ ਕਗਿਸੋ ਰਬਾਡਾ ਨੇ ਅਜੇਤੂ ਰਹਿੰਦੇ ਹੋਏ ਕ੍ਰਮਵਾਰ 17 ਦੌੜਾਂ ਤੇ 11 ਦੌੜਾਂ ਬਣਾਈਆਂ। ਚੇਨਈ ਲਈ ਮਿਸ਼ੇਲ ਸੈਂਟਨਰ ਨੇ 1, ਤੁਸ਼ਾਰ ਦੇਸ਼ਪਾਂਡੇ ਨੇ 2, ਰਵਿੰਦਰ ਜਡੇਜਾ ਨੇ 3 ਤੇ ਸਿਮਰਜੀਤ ਸਿੰਘ ਨੇ 2, ਸ਼ਾਰਦੁਲ ਠਾਰੁਰ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਮੁੰਬਈ ਦੇ ਬੱਲੇਬਾਜ਼ਾਂ ਨੇ ਗੇਂਦਬਾਜ਼ਾਂ ਦੀ ਮਿਹਨਤ 'ਤੇ ਫੇਰਿਆ ਪਾਣੀ, KKR ਹੱਥੋਂ 24 ਦੌੜਾਂ ਨਾਲ ਝੱਲਣੀ ਪਈ ਹਾਰ
ਦੋਵੇਂ ਟੀਮਾਂ ਦੀ ਪਲੇਇੰਗ 11
ਪੰਜਾਬ ਕਿੰਗਜ਼ : ਜੌਨੀ ਬੇਅਰਸਟੋ, ਰਿਲੀ ਰੋਸੋ, ਸ਼ਸ਼ਾਂਕ ਸਿੰਘ, ਸੈਮ ਕੁਰੇਨ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਬਰਾੜ, ਹਰਸ਼ਲ ਪਟੇਲ, ਰਾਹੁਲ ਚਾਹਰ, ਕਾਗਿਸੋ ਰਬਾਡਾ, ਅਰਸ਼ਦੀਪ ਸਿੰਘ
ਚੇਨਈ ਸੁਪਰ ਕਿੰਗਜ਼ : ਅਜਿੰਕਿਆ ਰਹਾਣੇ, ਰੁਤੁਰਾਜ ਗਾਇਕਵਾੜ (ਕਪਤਾਨ), ਡੇਰਿਲ ਮਿਸ਼ੇਲ, ਸ਼ਿਵਮ ਦੁਬੇ, ਮੋਇਨ ਅਲੀ, ਰਵਿੰਦਰ ਜਡੇਜਾ, ਐਮਐਸ ਧੋਨੀ (ਵਿਕਟਕੀਪਰ), ਮਿਸ਼ੇਲ ਸੈਂਟਨਰ, ਸ਼ਾਰਦੁਲ ਠਾਕੁਰ, ਰਿਚਰਡ ਗਲੀਸਨ, ਤੁਸ਼ਾਰ ਦੇਸ਼ਪਾਂਡੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਵੀਆਟੇਕ ਨੇ ਤਿੰਨ ਮੈਚ ਪੁਆਇੰਟ ਬਚਾ ਕੇ ਮੈਡ੍ਰਿਡ ਓਪਨ ਦਾ ਖਿਤਾਬ ਜਿੱਤਿਆ
NEXT STORY