ਕਰਾਚੀ— ਪਾਕਿਸਤਾਨ ਨੇ ਅਗਲੇ ਮਹੀਨੇ ਵਿਸ਼ਵ ਇਲੈਵਨ ਟੀਮ ਦੇ ਖਿਲਾਫ ਹੋਣ ਵਾਲੇ 3 ਮੈਚਾਂ ਦੀ ਟੀ-20 ਸ਼ੀਰੀਜ ਦੇ ਲਈ ਆਲਰਾਊਡਰ ਮੁਹੰਮਦ ਹਫੀਜ਼ ਅਤੇ ਸਲਾਮੀ ਬੱਲੇਬਾਜ਼ ਕਾਮਰਾਨ ਅਕਮਲ ਨੂੰ 16 ਮੈਂਬਰੀ ਟੀਮ 'ਚ ਜਗ੍ਹਾਂ ਨਹੀਂ ਦਿੱਤੀ। ਇਨ੍ਹਾਂ ਦੋਵਾਂ ਤੋਂ ਇਲਾਵਾ ਰਾਸ਼ਟਰੀ ਚੋਣਕਾਰ ਨੇ ਸੀਨੀਅਰ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਨੂੰ ਵੀ ਟੀਮ 'ਚ ਸ਼ਾਮਲ ਨਹੀਂ ਕੀਤਾ ਹੈ। ਮੁੱਖ ਚੋਣਕਾਰ ਇੰਜਮਾਮ ਉਲ ਹਕ ਨੇ ਜ਼ੋਰ ਦੇ ਕੇ ਕਿਹਾ ਕਿ ਟੀਮ ਨੂੰ ਆਖਰੀ ਰੂਪ ਦਿੰਦੇ ਹੋਏ ਖਿਡਾਰੀਆਂ ਦੀ ਹਾਲ ਦੀ ਫਾਰਮ ਅਤੇ ਫਿਟਨੇਸ 'ਤੇ ਵਿਚਾਰ ਕੀਤਾ ਗਿਆ ਹੈ।
ਵਿਸ਼ਵ ਇਲੈਵਨ ਦੀ ਅਗਵਾਈ ਦੱਖਣੀ ਅਫਰੀਕਾ ਦੇ ਫਾਫ ਡੁ ਪਲੇਸਿਸ ਕਰਨਗੇ। ਟੀਮ 12, 13 ਅਤੇ 15 ਸਤੰਬਰ ਨੂੰ ਮੈਚ ਖੇਡੇਗੀ, ਜਿਸ ਨਾਲ ਪਾਕਿਸਤਾਨ 'ਚ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਹੋਵੇਗੀ। ਪਾਕਿਸਤਾਨ ਦੀ ਅਗੁਆਈ ਵਿਕਟਕੀਪਰ ਬੱਲੇਬਾਜ਼ੀ ਸਰਫਰਾਜ਼ ਅਹਿਮਦ ਕਰੇਗਾ। ਟੀਮ 'ਚ ਬੱਲੇਬਾਜ਼ ਓਮਰ ਅਮੀਰ ਅਤੇ ਤੇਜ਼ ਗੇਂਦਬਾਜ਼ ਸੋਹੇਲ ਖਾਨ ਦੀ ਵਾਪਸੀ ਹੋਈ ਹੈ ਜਦਕਿ ਆਲਰਾਊਡਰ ਅਮਿਰ ਯਮੀਰ ਨੂੰ ਵੀ ਟੀਮ 'ਚ ਜਗ੍ਹਾ ਮਿਲੀ ਹੈ।
ਟੀਮ ਇਸ ਤਰ੍ਹਾਂ ਹੈ : —
ਸਰਫਰਾਜ਼ ਅਹਿਮਦ (ਕਪਤਾਨ), ਫਖਰ ਜ਼ਮਾਂ, ਅਹਿਮਦ ਸ਼ਹਿਜਾਦ, ਸ਼ੋਏਬ ਮਲਿਕ, ਬਾਬਰ ਆਜ਼ਮ, ਉਮਰ ਅਮੀਨ, ਇਮਾਦ ਵਸੀਮ, ਮੁਹੰਮਦ ਨਵਾਜ, ਸ਼ਾਦਾਬ ਖਾਨ, ਫਹੀਮ ਅਸ਼ਰਫ, ਹਸਨ ਅਲੀ, ਆਮਿਨ ਯਮੀਨ, ਮੁਹੰਮਦ ਆਮਿਰ, ਰੂਮਾਨ ਰਈਸ, ਸੋਹੇਲ ਖਾਨ ਤੇ ਉਸਮਾਨ ਸ਼ਿਨਵਾਰੀ।
ਫ੍ਰੀ ਸਟਾਈਲ 'ਚ ਵੀ ਚਾਰੋਂ ਭਾਰਤੀ ਪਹਿਲਵਾਨ ਚਿੱਤ
NEXT STORY