ਹੇਂਗਸੂਈ (ਚੀਨ) (ਨਿਕਲੇਸ਼ ਜੈਨ)— ਆਈ. ਐੱਮ. ਸੀ. ਏ. ਮਾਈਂਡ ਚੈਂਪੀਅਨਸ਼ਿਪ-2019 ਵਿਚ ਭਾਰਤ ਦੀ ਚੋਟੀ ਦੀ ਖਿਡਾਰਨ ਕੋਨੇਰੂ ਹੰਪੀ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੁਣ ਤਕ ਹੋਏ 12 ਬਲਿਟਜ਼ ਮੁਕਾਬਲਿਆਂ ਵਿਚੋਂ 8.5 ਅੰਕਾਂ ਨਾਲ ਸਿੰਗਲ ਬੜ੍ਹਤ ਬਣਾ ਲਈ ਹੈ। ਬਲਿਟਜ਼ ਦੇ ਫਾਰਮੈੱਟ ਵਿਚ ਖਿਡਾਰੀਆਂ ਨੇ ਕੁਲ 22 ਮੁਕਾਬਲੇ ਖੇਡਣੇ ਹਨ। ਹੰਪੀ ਨੇ ਫਿਲਹਾਲ ਆਪਣੇ 6 ਰਾਊਂਡਾਂ ਵਿਚੋਂ ਹੁਣ ਤਕ 8 ਜਿੱਤਾਂ, 3 ਹਾਰਾਂ ਅਤੇ 1 ਡਰਾਅ ਦੇ ਨਾਲ 8.5 ਅੰਕ ਬਣਾਏ ਹਨ। ਹੁਣ ਤਕ ਉਸ ਨੇ ਆਪਣੀ ਬਲਿਟਜ਼ ਰੇਟਿੰਗ ਵਿਚ ਵੀ 44 ਅੰਕਾਂ ਦੀ ਸ਼ਾਨਦਾਰ ਬੜ੍ਹਤ ਦਰਜ ਕੀਤੀ ਹੈ।
ਪੁਰਸ਼ ਵਰਗ ਦੀ ਗੱਲ ਕੀਤੀ ਜਾਵੇ ਤਾਂ 12 ਰਾਊਂਡਾਂ ਤੋਂ ਬਾਅਦ ਭਾਰਤ ਦਾ ਵਿਦਿਤ ਗੁਜਰਾਤੀ 7 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਿਹਾ ਹੈ। ਹੁਣ ਤਕ ਹੋਏ ਮੁਕਾਬਲਿਆਂ ਵਿਚ ਉਸ ਨੇ 4 ਜਿੱਤਾਂ, 2 ਹਾਰਾਂ ਅਤੇ 6 ਡਰਾਅ ਦੇ ਨਾਲ ਕੁਲ 7 ਅੰਕ ਹਾਸਲ ਕੀਤੇ ਹਨ। ਫਿਲਹਾਲ ਬਲਿਟਜ਼ ਵਿਚ ਚੀਨ ਦਾ ਬੂ ਜਿਆਂਗੀ 8 ਅੰਕਾਂ ਨਾਲ ਪਹਿਲੇ ਅਤੇ ਹੰਗਰੀ ਦੇ ਰਿਚਰਡ ਰਾਪੋ 75 ਅੰਕਾਂ ਨਾਲ ਦੂਜੇ ਸਥਾਨ 'ਤੇ ਚੱਲ ਰਹੇ ਹਨ।
ਘਰੇਲੂ ਕ੍ਰਿਕਟ 'ਚੋਂ ਹਟ ਸਕਦੈ ਟਾਸ ਦਾ ਬੌਸ
NEXT STORY