ਮੁੰਬਈ— ਕ੍ਰਿਕਟ ਵਿਚ ਟਾਸ ਦਾ ਬੌਸ ਬਣਨਾ ਕਾਫੀ ਮਹੱਤਵਪੂਰਨ ਹੁੰਦਾ ਹੈ ਪਰ ਘਰੇਲੂ ਕ੍ਰਿਕਟ ਵਿਚ ਟਾਸ ਨੂੰ ਹੀ ਹਟਾਉਣ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਇੱਥੇ ਆਯੋਜਿਤ ਕਪਤਾਨਾਂ ਅਤੇ ਕੋਚਾਂ ਦੇ ਸੰਮੇਲਨ ਵਿਚ ਵਿਚਾਰ-ਵਟਾਂਦਰਾ ਹੋਇਆ ਹੈ। ਬੀ. ਸੀ. ਸੀ. ਆਈ. ਨੇ 2018-19 ਦੇ ਵੱਡੇ ਘਰੇਲੂ ਸੈਸ਼ਨ 'ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਥੇ ਕਪਤਾਨਾਂ ਅਤੇ ਕੋਚਾਂ ਦਾ ਸੰਮੇਲਨ ਆਯੋਜਿਤ ਕੀਤਾ। ਸੈਸ਼ਨ ਦਾ ਮੁਲਾਂਕਣ ਕਰਨ ਲਈ ਹਰ ਸਾਲ ਇਹ ਸੰਮੇਲਨ ਆਯੋਜਿਤ ਕੀਤਾ ਜਾਂਦਾ ਹੈ,ਜਿਸ ਵਿਚ ਸੁਝਾਅ ਲਏ ਜਾਂਦੇ ਹਨ, ਜਿਸ ਨਾਲ ਘਰੇਲੂ ਕ੍ਰਿਕਟ ਨੂੰ ਹੋਰ ਮੁਕਾਬਲੇਬਾਜ਼ੀ ਅਤੇ ਰੋਮਾਂਚਕ ਬਣਾਇਆ ਜਾ ਸਕੇ।
ਸੰਮੇਲਨ ਵਿਚ ਇਸ ਗੱਲ 'ਤੇ ਚਰਚਾ ਹੋਈ ਕਿ ਘਰੇਲੂ ਕ੍ਰਿਕਟ 'ਚੋਂ ਸਿੱਕੇ ਦੀ ਉਛਾਲ ਨੂੰ ਖਤਮ ਕੀਤਾ ਜਾਵੇ ਅਤੇ ਮਹਿਮਾਨ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਜਾਂ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਨ ਦਾ ਮੌਕਾ ਦਿੱਤਾ ਜਾਵੇ। ਇਸ ਨਾਲ ਘਰੇਲੂ ਟੀਮ ਪਿੱਚ ਦਾ ਫਾਇਦਾ ਨਹੀਂ ਚੁੱਕ ਸਕੇਗੀ।
ਬੁਮਰਾਹ ਭਰਾ ਤੋਂ ਯਾਰਕਰ ਸਿੱਖਾਂਗਾ : ਸੈਨੀ
NEXT STORY