ਨਵੀਂ ਦਿੱਲੀ : ਆਸਟਰੇਲੀਆ ਦੇ ਸਾਬਕਾ ਪੇਸਰ ਗਲੈਨ ਮੈਕਸਵੈਲ ਅੱਜ (9 ਫਰਵਰੀ) ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ। 'ਪੀਜਨ' (ਕਬੂਤਰ) ਦੇ ਨਾਂ ਤੋਂ ਮਸ਼ਹੂਰ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮੈਕਗ੍ਰਾ ਦੇ ਨਾਂ ਕਈ ਰਿਕਾਰਡ ਦਰਜ ਹਨ ਜਿਨ੍ਹਾਂ ਵਿਚੋਂ ਆਈ. ਸੀ. ਸੀ. ਵਿਸ਼ਵ ਕੱਪ ਨਾਲ ਜੁੜਿਆ ਇਕ ਰਿਕਾਰਡ ਹੈ- ਸਭ ਤੋਂ ਵੱਧ ਵਿਕਟਾਂ ਲੈਣ ਦਾ। ਮੈਕਗ੍ਰਾ ਦੇ ਟੀਮ ਵਿਚ ਰਹਿੰਦਿਆਂ ਆਸਟਰੇਲੀਆ ਨੇ 3 ਵਾਰ ਵਿਸ਼ਵ ਕੱਪ ਜਿੱਤਿਆ ਅਤੇ ਉਸ ਦੇ ਨਾਂ ਕੌਮਾਂਤਰੀ ਟੂਰਨਾਮੈਂਟ ਵਿਚ ਸਭ ਤੋਂ ਵੱਧ ਵਿਕਟਾਂ ਦਰਜ ਹਨ।
3 ਵਾਰ ਵਿਸ਼ਵ ਕੱਪ ਚੈਂਪੀਅਨ
ਮੈਕਗ੍ਰਾ ਦੇ ਟੀਮ 'ਚ ਰਹਿੰਦਿਆਂ ਆਸਟਰੇਲੀਆ ਨੇ 3 ਵਾਰ ਵਿਸ਼ਵ ਕੱਪ ਆਪਣੇ ਨਾਂ ਕੀਤਾ। ਉਹ ਆਖਰੀ ਵਾਰ 2007 ਵਿਚ ਵਿਸ਼ਵ ਕੱਪ ਖੇਡੇ ਅਤੇ ਉਸ ਸਮੇਂ ਉਸ ਦੀ ਟੀਮ ਹੀ ਵਿਸ਼ਵ ਕੱਪ ਜਿੱਤੀ ਸੀ। ਇਸ ਤੋਂ ਪਹਿਲਾਂ ਉਹ 1999 ਅਤੇ 2003 ਵਿਚ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ।

ਵਿਸ਼ਵ ਕੱਪ 'ਚ ਸਭ ਤੋਂ ਵੱਧ ਵਿਕਟਾਂ
ਮੈਕਗ੍ਰਾ ਦੇ ਨਾਂ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਵਿਕਟਾਂ ਦਰਜ ਹਨ। ਉਨ੍ਹਾਂ ਨੇ ਇਸ ਕੌਮਾਂਤਰੀ ਕ੍ਰਿਕਟ ਟੂਰਨਾਮੈਂਟ ਵਿਚ ਕੁੱਲ 39 ਮੈਚ ਖੇਡੇ ਅਤੇ 71 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਤੋਂ ਬਾਅਦ ਸ਼੍ਰੀਲੰਕਾ ਦੇ ਧਾਕੜ ਗੇਂਦਬਾਜ਼ ਮੁਰਲੀਧਰਨ ਦਾ ਨਾਂ ਆਉਂਦਾ ਹੈ ਜਿਸ ਦੇ ਨਾਂ 69 ਵਿਕਟ ਹਨ। ਉੱਥੇ ਹੀ ਤੀਜੇ ਨੰਬਰ 'ਤੇ ਪਾਕਿਸਤਾਨ ਦੇ ਵਸੀਮ ਅਕਰਮ ਹਨ ਜਿਸ ਨੇ 38 ਮੈਚਾਂ ਵਿਚ 55 ਵਿਕਟਾਂ ਹਾਸਲ ਕੀਤੀਆਂ ਹਨ।
8 ਟੈਸਟ ਬਾਅਦ ਕੀਤਾ ਟੀਮ 'ਚੋਂ ਬਾਹਰ
ਸੱਜੇ ਹੱਥ ਦੇ ਪੇਸਰ ਮੈਕਗ੍ਰਾ ਆਪਣੇ ਟੈਸਟ ਕਰੀਅਰ ਦੇ ਸ਼ੁਰੂਆਤੀ ਪੱਧਰ 'ਤੇ ਪ੍ਰਭਾਵਿਤ ਨਹੀਂ ਕਰ ਸਕੇ ਅਤੇ ਚੋਣਕਾਰਾਂ ਨੇ ਨਵੰਬਰ 1993 ਵਿਚ ਡੈਬਿਯੂ ਕਰਨ ਵਾਲੇ ਇਸ ਕ੍ਰਿਕਟਰ ਨੂੰ 8 ਟੈਸਟ ਬਾਅਦ ਟੀਮ ਚੋਂ ਬਾਹਰ ਦਾ ਰਾਹ ਦਿਖਾ ਦਿੱਤਾ। ਬਾਅਦ ਵਿਚ ਉਸ ਨੇ 1994-95 ਵਿਚ ਕੈਰੇਬੀਆਈ ਦੌਰੇ ਤੋਂ ਵਾਪਸੀ ਕੀਤੀ ਅਤੇ ਫਿਰ ਪਿਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਟੈਸਟ ਵਿਚ ਮਾਈਕ ਅਥਰਟਨ ਨੂੰ 19 ਵਾਰ ਆਊਟ ਕੀਤਾ ਜੋ ਇਕ ਰਿਕਾਰਡ ਹੈ।
ਆਈ. ਪੀ. ਐੱਲ. 'ਚ ਟੀ-ਸ਼ਰਟ 'ਤੇ ਲਿਖਿਆ 'ਪਿਜ'
ਆਸਟਰੇਲੀਆ ਵਿਚ ਦੱਖਣੀ ਵੇਲਸ ਦੇ ਡੱਬੋ ਵਿਚ 9 ਫਰਵਰੀ 1970 ਨੂੰ ਜਨਮੇ ਮੈਕਗ੍ਰਾ ਮਿਡਿਲੈਕਸ, ਨਿਊ ਸਾਊਥ ਵੇਲਸ ਅਤੇ ਵਾਰਸੇਸਟਰਸ਼ਾਇਰ ਟੀਮਾਂ ਨਾਲ ਖੇਡੇ। ਇਸ ਤੋਂ ਇਲਾਵਾ ਉਨ੍ਹਾਂ ਨੇ ਆਈ. ਪੀ. ਐੱਲ. ਵਿਚ ਵੀ ਹਿੱਸਾ ਲਿਆ। ਉਸ ਨੂੰ ਆਈ. ਪੀ. ਐੱਲ. ਦੇ ਪਹਿਲੇ ਸੀਜ਼ਨ ਵਿਚ ਦਿੱਲੀ ਡੇਅਰ ਡੇਵਿਲਸ ਨੇ ਖਰੀਦਿਆ ਸੀ। ਉਸ ਸਮੇਂ ਉਸ ਦੀ ਟੀ-ਸ਼ਰਟ 'ਤੇ 'ਪਿਜ' ਲਿਖਿਆ ਸੀ ਜੋ ਉਸ ਦੇ ਨਿਕਨੇਮ 'ਪਿਜਨ' ਨੂੰ ਛੋਟਾ ਕਰਨ 'ਤੇ ਬਣਦਾ ਹੈ।

ਅਜਿਹਾ ਰਿਹਾ ਕਰੀਅਰ
ਮੈਕਗ੍ਰਾ ਨੇ ਕਰੀਅਰ ਵਿਚ 124 ਟੈਸਟ ਅਤੇ 250 ਵਨ ਡੇ ਖੇਡੇ। ਉਸ ਦੇ ਨਾਂ ਟੈਸਟ ਵਿਚ 563 ਵਿਕਟ ਹਨ ਜਦਕਿ ਵਨ ਡੇ ਕੌਮਾਂਤਰੀ ਵਿਚ ਉਸ ਨੇ 381 ਵਿਕਟਾਂ ਲਈਆਂ। ਉਹ 2 ਟੀ-20 ਇੰਟਰਨੈਸ਼ਨਲ ਮੈਚ ਵੀ ਖੇਡ ਚੁੱਕੇ ਹਨ ਜਿਸ ਵਿਚ ਉਸ ਨੇ ਕੁੱਲ 5 ਵਿਕਟਾਂ ਲਈਆਂ। ਆਖਰੀ ਵਾਰ ਉਸ ਨੇ ਅਪ੍ਰੈਲ 2007 ਵਿਚ ਸ਼੍ਰੀਲੰਕਾ ਖਿਲਾਫ ਬ੍ਰਿਜਟਾਊਨ ਵਿਖੇ ਵਿਸ਼ਵ ਕੱਪ ਦਾ ਫਾਈਨਲ ਮੈਚ ਖੇਡਿਆ ਅਤੇ ਚੈਂਪੀਅਨ ਟੀਮ ਦਾ ਹਿੱਸਾ ਬਣੇ। ਉਸ ਨੇ ਟੈਸਟ ਵਿਚ 138 ਪਾਰੀਆਂ ਵਿਚ 641 ਦੌੜਾਂ ਵੀ ਬਣਾਈਆਂ।
ਕਿਉਂ ਕਹਿੰਦੇ ਸੀ 'ਕਬੂਤਰ'
ਮੈਕਗ੍ਰਾ ਜਦੋਂ ਕ੍ਰਿਕਟ ਜਗਤ ਵਿਚ ਆਏ ਤਾਂ ਉਹ ਕਾਫੀ ਪਤਲੇ ਸੀ ਅਤੇ ਉਨ੍ਹ ਦੀਆਂ ਲੱਤਾਂ ਕਾਫੀ ਕਮਜ਼ੋਰ ਸੀ। ਇਕ ਵਾਰ ਆਸਟਰੇਲੀਆ ਕ੍ਰਿਕਟਰ ਬ੍ਰਾਡ ਮੈਕਨਮਾਰਾ ਨੇ ਮਜ਼ਾਕ 'ਚ ਮੈਕਗ੍ਰ ਨੂੰ ਕਹਿ ਦਿੱਤਾ ਕਿ ਤੂੰ ਕਬੂਤਰ ਦੀਆਂ ਲੱਤਾਂ ਚੋਰੀ ਕਰ ਕੇ ਆਇਆ ਹੈ। ਬਸ ਫਿਰ ਕੀ ਸੀ ਮੈਕਗ੍ਰਾ ਦਾ ਨਿਕਨੇਮ ਹੀ 'ਪੀਜਨ' ਪੈ ਗਿਆ।
ਕੇ.ਐੱਲ. ਰਾਹੁਲ 'ਨੇਕ ਕੰਮ' ਕਰਦੇ ਹੀ ਫਾਰਮ 'ਚ ਪਰਤੇ, ਇੰਗਲੈਂਡ ਖਿਲਾਫ ਖੇਡੀ ਵੱਡੀ ਪਾਰੀ
NEXT STORY