ਨਵੀਂ ਦਿੱਲੀ- ਹੋਲੀ ਦਾ ਤਿਊਹਾਰ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਜੋ ਕਿ ਭਾਰਤ ਸਮੇਤ ਪੂਰੀ ਦੁਨੀਆ 'ਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹੋਲੀ ਦੇ ਖ਼ਾਸ ਮੌਕੇ 'ਤੇ ਭਾਰਤੀ ਖਿਡਾਰੀਆਂ ਸਮੇਤ ਵਿਦੇਸ਼ੀ ਖਿਡਾਰੀਆਂ ਨੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਨ੍ਹਾਂ 'ਚ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ, ਸਾਬਕਾ ਬੱਲੇਬਾਜ਼ ਤੇ ਵਰਤਮਾਨ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਪ੍ਰਮੁੱਖ ਵੀ. ਵੀ. ਐੱਸ. ਲਕਸ਼ਮਣ, ਇੰਗਲੈਂਡ ਦੀ ਕ੍ਰਿਕਟਰ ਡੇਨੀਅਲ ਵ੍ਹਾਇਟ ਸ਼ਾਮਲ ਹਨ।
ਵਿਰਾਟ ਨੇ ਆਪਣੇ ਟਵਿੱਟਰ 'ਤੇ ਲਿਖਿਆ, ਇਸ ਤਿਊਹਾਰ ਦੀ ਭਾਵਨਾ ਸਾਡੀ ਜ਼ਿੰਦਗੀ ਨੂੰ ਖ਼ੁਸ਼ੀਆਂ ਤੇ ਸ਼ਾਂਤੀ ਨਾਲ ਭਰ ਦੇਵੇ। ਸਾਰਿਆਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ।
ਲਕਸ਼ਮਣ ਨੇ ਵੀ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਟਵੀਟ ਕੀਤਾ, ਹੋਲੀ ਦੇ ਰੰਗ ਚਾਰੇ ਪਾਸੇ ਸ਼ਾਂਤੀ, ਖ਼ੁਸ਼ੀ, ਪ੍ਰੇਮ ਤੇ ਖ਼ੁਸ਼ਹਾਲੀ ਫੈਲਾਉਣ। ਤੁਹਾਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ।
ਭਾਰਤ ਦੇ ਸਾਬਕਾ ਬੱਲੇਬਾਜ਼ ਇਰਫਾਨ ਪਠਾਨ ਨੇ ਟਵੀਟ ਕੀਤਾ, ਮੇਰੇ ਸਾਰੇ ਦੋਸਤਾਂ ਨੂੰ ਹੋਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਰੰਗੀਨ ਰਹੋ, ਖ਼ੁਸ਼ ਰਹੋ।
ਡੇਨੀਅਲ ਵ੍ਹਾਇਟ ਨੇ ਟਵੀਟ ਕਰਦੇ ਹੋਏ ਲਿਖਿਆ, ਸਾਰਿਆਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ।
ਰੋਹਿਤ ਸ਼ਰਮਾ ਨੇ ਵੀ ਲੋਕਾਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਮੁੰਬਈ ਇੰਡੀਅਨਜ਼ ਨੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਜਿਸ 'ਚ ਉਹ ਕਾਫੀ ਰੀਟੇਕ ਦੇ ਬਾਅਦ ਲੋਕਾਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਰਿਤਿਕਾ ਸਜਦੇਹ ਵੀ ਦਿਖਾਈ ਦਿੰਦੀ ਹੈ।
ਸਚਿਨ ਤੇਂਦੁਲਕਰ
ਡੇਵਿਡ ਵਾਰਨਰ
ਪੰਤ ਨੇ ਟਵਿੱਟਰ 'ਤੇ ਸਾਰਿਆਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਤਸਵੀਰ ਸ਼ੇਅਰ ਕੀਤੀ ਜਿਸ 'ਚ ਉਹ ਅੰਡਰ-19 ਵਿਸ਼ਵ ਕੱਪ ਕਪਤਾਨ ਯਸ਼ ਢੁਲ ਤੇ ਅਕਸ਼ਰ ਪਟੇਲ ਦੇ ਨਾਲ ਨਜ਼ਰ ਆਏ। ਉਨ੍ਹਾਂ ਨੇ ਲਿਖਿਆ, ਸਾਰਿਆਂ ਨੂੰ ਹੋਲੀ ਦੀਆਂ ਬਹੁਤ-ਬਹੁਤ ਵਧਾਈਆਂ! ਸੁਰੱਖਿਅਤ ਖੇਡੋ ਤੇ ਅੱਗੇ ਸ਼ਾਨਦਾਰ ਸਮਾਂ ਹੈ।
IPL 2022 : ਮਹਿੰਦਰ ਸਿੰਘ ਧੋਨੀ ਨੇ 7 ਨੰਬਰ ਦੀ ਜਰਸੀ ਪਹਿਨਣ ਦਾ ਦੱਸਿਆ ਰਾਜ਼
NEXT STORY