ਆਗਰਾ— ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਦੀ ਭਾਰਤ ਸਪਿਨ ਜੋੜੀ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਪਿਛਲੇ ਕੁਝ ਸਮੇਂ 'ਚ ਸੀਮਿਤ ਓਵਰਾਂ ਦੇ ਕ੍ਰਿਕਟ 'ਚ ਭਾਰਤੀ ਟੀਮ ਦੀ ਸਫਲਤਾ 'ਚ ਅਹਿਮ ਭੂਮੀਕਾ ਨਿਭਾਈ ਹੈ। ਕੁਲਦੀਪ ਨੇ ਐਤਵਾਰ ਨੂੰ ਕੋਲਕਾਤਾ 'ਚ ਵੈਸਟਇੰਡੀਜ਼ ਵਿਰੁੱਧ ਪਹਿਲੇ ਟੀ-20 ਮੈਚ 'ਚ ਵੀ 13 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਸੋਮਵਾਰ ਨੂੰ ਆਗਰਾ 'ਚ ਹਰਭਜਨ ਨੇ ਕਿਹਾ ਕਿ ਚਾਈਨਾਮੈਨ ਕੁਲਦੀਪ ਨੇ ਆਪਣੇ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਜੀ ਨੇ ਕਿਹਾ ਚਾਹਲ ਵੀ ਕੁਲਦੀਪ ਦਾ ਵਧੀਆ ਸਾਥ ਦੇ ਰਿਹਾ ਹੈ। ਦੋਵੇਂ ਸਪਿਨਰ ਵਿਰੋਧੀ ਟੀਮ 'ਤੇ ਦਬਾਅ ਬਣਾ ਕੇ ਰੱਖਦੇ ਹਨ।
ਹਰਭਜਨ ਨੇ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਹ ਦੀ ਵੀ ਸ਼ਲਾਘਾ ਕੀਤੀ, ਜਿਸ ਨੇ ਵੈਸਟਇੰਡੀਜ਼ ਵਿਰੁੱਧ ਹਾਲ ਹੀ 'ਚ ਟੈਸਟ ਕ੍ਰਿਕਟ 'ਚ ਸ਼ਾਨਦਾਰ ਡੈਬਿਊ ਕਰਦੇ ਹੋਏ ਸੈਂਕੜਾ ਲਗਾਇਆ ਸੀ। ਭਾਰਤ ਦੀ ਵਧੀਆ ਬੈਂਚ ਸਟ੍ਰੈਂਥ ਤੇ ਲਗਾਤਾਰ ਵਧੀਆ ਖਿਡਾਰੀਆਂ ਦੇ ਸਾਹਮਣੇ ਆਉਣ ਦਾ ਸਿਹਰਾ ਆਈ. ਪੀ. ਐੱਲ. ਨੂੰ ਵੀ ਦਿੰਦੇ ਹੋਏ ਹਰਭਜਨ ਨੇ ਕਿਹਾ ਕਿ ਇਹ ਟੀ-20 ਲੀਗ ਖਿਡਾਰੀਆਂ ਦੇ ਲਈ ਇਕ ਵਧੀਆ ਪਲੇਟਫਾਰਮ ਹੈ। ਉਨ੍ਹਾਂ ਨੇ ਕਿਹਾ ਕਿ ਆਈ. ਪੀ. ਐੱਲ. ਦੀ ਬਦੌਲਤ ਵਧੀਆ ਕ੍ਰਿਕਟਰ ਮਿਲ ਰਹੇ ਹਨ।
ਸ਼ਤਰੰਜ : ਹਰਿਕਾ ਅਗਲੇ ਦੌਰ 'ਚ, ਪਦਮਿਨੀ ਹੋਈ ਬਾਹਰ
NEXT STORY