ਮੁੰਬਈ- ਸਾਬਕਾ ਭਾਰਤੀ ਆਫ਼ ਸਪਿਨਰ ਹਰਭਜਨ ਸਿੰਘ ਯੁਵਾ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਭਾਰਤੀ ਟੀਮ 'ਚ ਤੇ ਇਸ ਸਾਲ ਦੇ ਅੰਤ 'ਚ ਟੀ20 ਵਿਸ਼ਵ ਕੱਪ 'ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਨਾਲ ਗੇਂਦਬਾਜ਼ੀ ਕਰਦੇ ਹੋਏ ਦੇਖਣਾ ਚਾਹੁੰਦੇ ਹਨ। ਮੌਜੂਦਾ ਇੰਡੀਅਨ ਪ੍ਰੀਮੀਅਰ ਲੀਗ 'ਚ ਸਨਰਾਈਜ਼ਰਜ਼ ਹੈਦਰਾਬਾਦ ਦੇ ਲਈ ਖੇਡ ਰਹੇ 22 ਸਾਲਾ ਮਲਿਕ ਲਗਾਤਾਰ 150 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਅਜੇ ਤਕ 15 ਵਿਕਟਾਂ ਝਟਕਾਈਆਂ ਹਨ।
ਹਰਭਜਨ ਨੇ ਕਿਹਾ ਕਿ ਉਹ (ਉਮਰਾਨ ਮਲਿਕ) ਮੇਰੇ ਪਸੰਦੀਦਾ ਗੇਂਦਬਾਜ਼ ਹਨ, ਮੈਂ ਉਸ ਨੂੰ ਭਾਰਤੀ ਟੀਮ 'ਚ ਦੇਖਣਾ ਚਾਹੁੰਦਾ ਹਾਂ ਕਿਉਂਕਿ ਉਹ ਸ਼ਾਨਦਾਰ ਗੇਂਦਬਾਜ਼ ਹੈ। ਉਨ੍ਹਾਂ ਕਿਹਾ- ਅਜਿਹਾ ਕੋਈ ਇਕ ਗੇਂਦਬਾਜ਼ ਦੱਸੋ ਜੋ 150 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਰਿਹਾ ਹੈ ਤੇ ਦੇਸ਼ ਲਈ ਨਹੀਂ ਖੇਡ ਰਿਹਾ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਇਹ ਚੰਗਾ ਹੋਵੇਗਾ ਤੇ ਇਸ ਨਾਲ ਜਿੱਥੋਂ ਉਹ ਆਇਆ ਹੈ, ਉੱਥੋਂ ਦੇ ਯੁਵਾ ਵੀ ਖੇਡ 'ਚ ਅੱਗੇ ਆਉਣ ਲਈ ਪ੍ਰੇਰਿਤ ਹੋਣਗੇ।
ਉਹ ਆਈ. ਪੀ. ਐੱਲ. ਜੋ ਕਰ ਰਿਹਾ ਹੈਂ ਉਹ ਬੇਮਿਸਾਲ ਹੈ। ਉਨ੍ਹਾਂ ਕਿਹਾ- ਮੈਂ ਨਹੀਂ ਜਾਣਦਾ ਕਿ ਉਸ ਦੀ ਚੋਣ ਕੀਤੀ ਜਾਵੇਗੀ ਜਾਂ ਨਹੀਂ, ਪਰ ਜੇਕਰ ਮੈਂ ਚੋਣ ਕਮੇਟੀ ਦਾ ਹਿੱਸਾ ਹੁੰਦਾ ਤਂ ਮੈਂ ਉਸ ਨੂੰ ਸ਼ਾਮਲ ਕਰਦਾ। ਉਮਰਾਨ ਮਲਿਕ ਨੂੰ ਆਸਟਰੇਲੀਆ 'ਚ ਟੀ20 ਵਿਸ਼ਵ ਕੱਪ 'ਚ ਜਸਪ੍ਰੀਤ ਬੁਮਰਾਹ ਦੇ ਨਾਲ ਗੇਂਦਬਾਜ਼ੀ ਕਰਨੀ ਚਾਹੀਦੀ ਹੈ।
GT vs MI : ਹਾਰ ਦੇ ਬਾਅਦ ਰਾਸ਼ਿਦ ਖ਼ਾਨ ਨੇ ਦਿੱਤਾ ਵੱਡਾ ਬਿਆਨ, ਜਾਣੋ ਕੀ ਕਿਹਾ
NEXT STORY