ਸਪੋਰਟਸ ਡੈਸਕ— ਟੀਮ ਇੰਡੀਆ ਦੇ ਕ੍ਰਿਕਟਰ ਅਤੇ ਕੁਮੈਂਟੇਟਰ ਹਰਭਜਨ ਸਿੰਘ ਆਪਣੀ ਸਪਿਨ ਗੇਂਦਬਾਜ਼ੀ ਲਈ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਵਿਚਾਲੇ ਮਸ਼ਹੂਰ ਹਨ। ਭੱਜੀ ਕਈ ਆਫ ਸਪਿਨਰਾਂ ਦੇ ਪ੍ਰੇਰਣਾ ਸਰੋਤ ਰਹੇ ਹਨ। ਪਰ ਇਨ੍ਹਾਂ ਦਿਨਾਂ 'ਚ ਇਕ 'ਪਲੇਅਰ ਗਰਲ' ਸਪਿਨ ਅੰਦਾਜ਼ ਨੂੰ ਲੈ ਕੇ ਚਰਚਾ 'ਚ ਹੈ। ਦਰਅਸਲ ਇਹ ਕੁੜੀ ਬਿਲੁਕਲ ਭੱਜੀ ਦੀ ਤਰ੍ਹਾਂ ਸਪਿਨ ਗੇਂਦਬਾਜ਼ੀ ਕਰ ਰਹੀ ਹੈ ਜਿਸ ਨੂੰ ਤੁਸੀਂ ਹੇਠਾਂ ਦਿੱਤੇ ਗਏ ਵੀਡੀਓ 'ਚ ਵੀ ਦੇਖ ਸਕਦੇ ਹੋ।
ਹਾਲ ਹੀ 'ਚ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਹ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਇਹ ਕੁੜੀ ਅਜਿਹਾ ਕਮਾਲ ਕਰ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਵੀ ਉਸ ਕੁੜੀ ਨੇ ਖ਼ੁਦ ਆਕਾਸ਼ ਚੋਪੜਾ ਨੂੰ ਭੇਜਿਆ ਹੈ। ਵੀਡੀਓ ਦੇ ਬੈਕਗਰਾਊਂਡ 'ਚ ਆਕਾਸ਼ ਚੋਪੜਾ ਦੇਸੀ ਅੰਦਾਜ਼ 'ਚ ਇਸ ਕੁੜੀ ਦੀ ਸ਼ਲਾਘਾ 'ਚ ਕੁਮੈਂਟਰੀ ਕਰ ਰਹੇ ਹਨ। ਇਸ ਕੁੜੀ ਦੀ ਗੇਂਦਬਾਜ਼ੀ ਦੀ ਲੋਕਾਂ ਵੱਲੋਂ ਕਾਫੀ ਸ਼ਲਾਘਾ ਵੀ ਹੋ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਕੁੜੀ ਨੇ ਲਾਂਗ ਸਕਰਟ 'ਚ ਭੱਜੀ ਵਾਂਗ ਗੇਂਦਬਾਜ਼ੀ ਕੀਤੀ ਹੈ।
ਗੱਲ ਜੇਕਰ ਹਰਭਜਨ ਸਿੰਘ ਦੇ ਰਨ ਰੇਟ ਦੀ ਕਰੀਏ ਤਾਂ ਉਨ੍ਹਾਂ ਨੇ 103 ਟੈਸਟ ਮੈਚਾਂ 'ਚ 32.46 ਦੇ ਔਸਤ ਨਾਲ 417 ਵਿਕਟਾਂ ਹਾਸਲ ਕੀਤੀਆਂ ਹਨ। ਵਨ-ਡੇ ਕ੍ਰਿਕਟ 'ਚ ਉਨ੍ਹਾਂ 236 ਮੈਚ ਖੇਡੇ ਹਨ, ਜਿਨ੍ਹਾਂ 'ਚ ਉਨ੍ਹਾਂ ਨੇ 33.36 ਦੇ ਔਸਤ ਨਾਲ 269 ਵਿਕਟਾਂ ਹਾਸਲ ਕੀਤੀਆਂ ਹਨ। ਜਦਕਿ 28 ਟੀ-20 ਮੈਚ ਖੇਡ ਕੇ ਉਨ੍ਹਾਂ ਨੇ ਭਾਰਤੀ ਟੀਮ ਲਈ 25.32 ਦੇ ਔਸਤ ਨਾਲ 25 ਵਿਕਟਾਂ ਆਪਣੇ ਨਾਂ ਕੀਤੀ ਹਨ। ਆਈ. ਪੀ. ਐੱਲ. 'ਚ ਹਰਭਜਨ 160 ਮੈਚ ਖੇਡ ਚੁੱਕੇ ਹਨ, ਜਿਨ੍ਹਾਂ 'ਚ ਉਨ੍ਹਾਂ ਨੇ 26.45 ਦੇ ਔਸਤ ਨਾਲ 150 ਵਿਕਟਾਂ ਲਈਆਂ ਹਨ।
ਬੋਪੰਨਾ ਅਤੇ ਸ਼ਾਪੋਵਾਲੋਵ ਨੇ ਵਿਏਨਾ ਏ. ਟੀ. ਪੀ. ਦੇ ਦੂੱਜੇ ਦੌਰ 'ਚ ਬਣਾਈ ਜਗ੍ਹਾ
NEXT STORY