ਸਪੋਰਟਸ ਡੈਸਕ— ਸ਼ਿਖਰ ਧਵਨ ਦੀ ਅਗਵਾਈ ਵਾਲੀ ਭਾਰਤੀ ਟੀਮ ਸ਼੍ਰੀਲੰਕਾ ਖ਼ਿਲਾਫ਼ ਸੀਮਿਤ ਓਵਰਾਂ ਦੀ ਸੀਰੀਜ਼ ਦੇ ਲਈ ਰਵਾਨਾ ਹੋਈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਸੋਮਵਾਰ ਨੂੰ ਪੂਰੀ ਭਾਰਤੀ ਟੀਮ ਦੀ ਇਕ ਤਸਵੀਰ ਸਾਂਝੀ ਕੀਤੀ ਤੇ ਪੋਸਟ ਦੇ ਨਾਲ ਕੈਪਸ਼ਨ ਦਿੱਤਾ- ‘‘ਪੂਰੀ ਤਰ੍ਹਾਂ ਤਿਆਰ। ਸ਼੍ਰੀਲੰਕਾ ਮਜਬੂਰ’’। ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਬਾਅਦ ਤਜਰਬੇਕਾਰ ਸਪਿਨਰ ਹਰਭਜਨ ਸਿੰਘ ਨੇ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਦਾ ਭਵਿੱਖ ਦੱਸਿਆ।
ਹਰਭਜਨ ਸਿੰਘ ਨੇ ਬੀ. ਸੀ. ਸੀ. ਆਈ. ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ, ਸ਼ਾਰਪ ਮੁੰਡਿਆਂ ਦੀ ਭਾਲ ’ਚ... ਸ਼ੁਭਕਾਮਨਾਵਾਂ... ਭਾਰਤੀ ਕ੍ਰਿਕਟ ਦਾ ਭਵਿੱਖ। ਸ਼੍ਰੀਲੰਕਾ ਦੌਰੇ ਦੇ ਦੌਰਾਨ ਭਾਰਤੀ ਟੀਮ ਤਿੰਨ ਮੈਚਾਂ ਦੀ ਟੀ-20 ਤੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਖੇਡੇਗੀ। ਸਭ ਤੋਂ ਪਹਿਲਾਂ ਟੀ-20 ਸੀਰੀਜ਼ ਹੋਵੇਗੀ ਜਿਸ ਦੇ ਮੈਚ 13, 16 ਤੇ 18 ਜੁਲਾਈ ਨੂੰ ਖੇਡੇ ਜਾਣਗੇ। ਇਸ ਤੋਂ ਬਾਅਦ 21, 23 ਤੇ 25 ਜੁਲਾਈ ਨੂੰ ਸ਼੍ਰੀਲੰਕਾ ਦੇ ਨਾਲ ਵਨ-ਡੇ ਸੀਰੀਜ਼ ਖੇਡੀ ਜਾਵੇਗੀ। ਕੋਵਿਡ-19 ਨੂੰ ਧਿਆਨ ’ਚ ਰਖਦੇ ਹੋਏ ਸਾਰੇ ਮੈਚ ਕੋਲੰਬੋ ’ਚ ਖੇਡੇ ਜਾਣਗੇ।
ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ :
ਸ਼ਿਖਰ ਧਵਨ (ਕਪਤਾਨ), ਪਿ੍ਰਥਵੀ ਸ਼ਾਹ, ਦੇਵਦੱਤ ਪਡੀਕੱਲ, ਰਿਤੂਰਾਜ ਗਾਇਕਵਾੜ, ਸੂਰਯਕੁਮਾਰ ਯਾਦਵ, ਮੁਨੀਸ਼ ਪਾਂਡੇ, ਹਾਰਦਿਕ ਪੰਡਯਾ, ਨਿਤੀਸ਼ ਰਾਣਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਯੁਜਵੇਂਦਰ ਚਾਹਲ, ਰਾਹੁਲ ਚਾਹਰ, ਕੇ. ਗੌਤਮ, ਕਰੁਣਾਲ ਪੰਡਯਾ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਭੁਵਨੇਸ਼ਵਰ ਕੁਮਾਰ (ਉਪ ਕਪਤਾਨ), ਦੀਪਕ ਚਾਹਰ, ਨਵਦੀਪ ਸੈਨੀ, ਚੇਤਨ ਸਕਾਰੀਆ।
ਨੈੱਟ ਗੇਂਦਬਾਜ਼ : ਈਸ਼ਾਨ ਪੋਰੇਲ, ਸੰਦੀਪ ਵਾਰੀਅਰ, ਅਰਸ਼ਦੀਪ ਸਿੰਘ, ਸਾਈ ਕਿਸ਼ੋਰ, ਸਿਮਰਨਜੀਤ ਸਿੰਘ
ਰਾਹੀ ਸਰਨੋਬਤ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਸੋਨ ਤਮਗ਼ਾ ਜਿੱਤਿਆ
NEXT STORY