ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਸਾਹਿਦ ਕਪੂਰ ਦੀ ਫਿਲਮ 'ਉੜਤਾ ਪੰਜਾਬ' ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੁਰਖ਼ੀਆਂ 'ਚ ਆ ਗਈ ਹੈ। ਇਸ ਫਿਲਮ ਨਾਲ ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਅਤੇ ਦਿੱਲੀ ਤੱਕ ਮਹਾਭਾਰਤ ਛਿੜਿਆ ਹੋਇਆ ਹੈ। ਸੈਂਸਰ ਬੋਰਡ ਤੋਂ ਬਾਅਦ ਅਪੀਲ ਟ੍ਰਿਬਿਊਨਲ ਨੇ 'ਉੜਤਾ ਪੰਜਾਬ' ਫਿਲਮ ਤੋਂ 'ਪੰਜਾਬ' ਸ਼ਬਦ ਹਟਾਉਣ ਦਾ ਹੁਕਮ ਦਿੱਤਾ ਹੈ।
ਇਸ ਦੌਰਾਨ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਇਸ ਫਿਲਮ ਦਾ ਸਮਰਥਨ ਕਰਦੇ ਹੋਏ ਟਵਿੱਟਰ ਦੇ ਜ਼ਰੀਏ ਕਿਹਾ ਕਿ 'ਉੜਤਾ ਪੰਜਾਬ' ਫਿਲਮ 'ਚ ਪੰਜਾਬ ਦੇ ਜੋ ਹਾਲਾਤ ਹਨ ਉਸ ਨੂੰ ਦਿਖਾਇਆ ਗਿਆ ਹੈ। ਇਸ 'ਚ ਗਲਤ ਕੀ ਹੈ। ਅਸੀਂ ਆਪਣੇ ਪੰਜਾਬ ਨੂੰ ਡਰੱਗਜ਼ ਮੁਕਤ ਚਾਹੁੰਦੇ ਹਾਂ। ਇਸ ਤੋਂ ਪਹਿਲਾਂ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਪੰਜਾਬ 'ਚ ਡਰੱਗਜ਼ ਦੀ ਗੰਭੀਰ ਸਮੱਸਿਆ ਹੈ। ਫਿਲਮ 'ਉੜਤਾ ਪੰਜਾਬ' ਨੂੰ ਸੈਂਸਰ ਕਰਨ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਸਰਕਾਰ ਨੂੰ ਹਕੀਕਤ ਪਛਾਣਨੀ ਚਾਹੀਦੀ ਹੈ ਅਤੇ ਇਸ 'ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਕੋਪਾ ਅਮਰੀਕੀ ਫੁੱਟਬਾਲ ਕੱਪ : ਅਰਜਨਟੀਨਾ ਨੇ ਚਿਲੀ ਨੂੰ ਹਰਾਇਆ
NEXT STORY