ਸਪੋਰਟਸ ਡੈਸਕ : ਅਕਸਰ ਦੇਖਿਆ ਜਾਂਦਾ ਹੈ ਕਿ ਕਿਸੇ ਸਟਾਰ ਕ੍ਰਿਕਟਰ ਦੇ ਖ਼ਰਾਬ ਪ੍ਰਦਰਸ਼ਨ ਦਾ ਠੀਕਰਾ ਉਨ੍ਹਾਂ ਦੀ ਪਤਨੀ ਦਾ ਪ੍ਰੇਮਿਕਾ 'ਤੇ ਭੰਨਿਆ ਜਾਂਦਾ ਹੈ ਅਤੇ ਅਕਸਰ ਉਨ੍ਹਾਂ ਨੂੰ ਟਰੋਲ ਕੀਤਾ ਜਾਂਦਾ ਹੈ। ਹਾਲ ਹੀ ਵਿਚ ਸਪਿਨਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਨੇ ਇਸ ਮੁੱਦੇ 'ਤੇ ਆਪਣੀ ਰਾਏ ਰੱਖੀ ਹੈ ਅਤੇ ਕਿਹਾ ਕਿ ਕ੍ਰਿਕਟਰਾਂ ਦੀਆਂ ਪਤਨੀਆਂ ਸਾਫਟ ਟਾਰਗੇਟ ਹੁੰਦੀਆਂ ਹਨ।
ਇਹ ਵੀ ਪੜ੍ਹੋ: ਧੀ ਦੇ ਵਿਆਹ 'ਤੇ ਖ਼ਰਚਿਆ ਸੀ 500 ਕਰੋੜ, ਅੱਜ ਇਸ ਭਾਰਤੀ ਸਿਰ ਚੜ੍ਹਿਆ 25 ਹਜ਼ਾਰ ਕਰੋੜ ਦਾ ਕਰਜ਼ਾ
ਗੀਤਾ ਬਸਰਾ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਪਤੀ ਹਰਭਜਨ ਸਿੰਘ ਕ੍ਰਿਕਟ ਦੇ ਮੈਦਾਨ ਵਿਚ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਤਾਂ ਲੋਕ ਮੈਰੇ ਲਈ ਗਲਤ ਸ਼ਬਦਾਵਲੀ ਵਰਤਣ ਲੱਗਦੇ ਹਨ। ਲੋਕ ਉਨ੍ਹਾਂ ਦੇ ਖ਼ਰਾਬ ਪ੍ਰਦਰਸ਼ਨ ਦਾ ਕਾਰਨ ਮੈਨੂੰ ਕਹਿੰਦੇ ਹਨ ਕਿ ਸਭ ਮੇਰੀ ਵਜ੍ਹਾ ਨਾਲ ਹੋਇਆ ਹੈ ਪਰ ਜਦੋਂ ਉਹ ਵਧੀਆ ਪ੍ਰਦਰਸ਼ਨ ਕਰਦੇ ਹਨ ਤਾਂ ਉਦੋਂ ਲੋਕ ਕੁੱਝ ਨਹੀਂ ਕਹਿੰਦੇ। ਉਨ੍ਹਾਂ ਕਿਹਾ ਕਿ ਅਸੀਂ ਪਤਨੀਆਂ ਨਾ ਤਾਂ ਆਪਣੇ ਕ੍ਰਿਕਟਰਸ ਪਤੀ ਨਾਲ ਖੇਡਦੀਆਂ ਹਾਂ ਅਤੇ ਨਾ ਹੀ ਅਸੀਂ ਟੀਮ ਦਾ ਹਿੱਸਾ ਹਾਂ ਜਾਂ ਉਨ੍ਹਾਂ ਨਾਲ ਟਰੇਨਿੰਗ ਕਰ ਰਹੇ ਹਾਂ। ਕ੍ਰਿਕਟਰਾਂ ਦੀਆਂ ਪਤਨੀਆਂ ਨੂੰ ਟਾਰਗੇਟ ਕਰਨਾ ਆਸਾਨ ਹੈ, ਕਿਉਂਕਿ ਅਸੀਂ ਸਾਫਟ ਟਾਰਗੇਟ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਲੋਕ ਅਜੋਕੇ ਸਮੇਂ ਵਿਚ ਤਾਰੀਫ਼ ਕਰਣ ਦੀ ਬਜਾਏ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਗਲਤ ਬੋਲਣਾ ਪਸੰਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਲਈ ਕਿਸੇ 'ਤੇ ਇਲਜ਼ਾਮ ਲਗਾਉਣਾ ਅਤੇ ਉਸ 'ਤੇ ਬਿਆਨ ਦੇਣਾ ਆਸਾਨ ਹੁੰਦਾ ਹੈ। ਮੈਦਾਨ 'ਤੇ ਕ੍ਰਿਕਟਰ ਖ਼ਰਾਬ ਪ੍ਰਦਰਸ਼ਨ ਕਰਦੇ ਹਨ ਪਰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਗੀਤਾ ਬਸਰਾ ਨੂੰ ਵੀ ਟਰੋਲਿੰਗ ਦਾ ਸ਼ਿਕਾਰ ਹੋਣਾ ਪਿਆ ਹੈ।
ਇਹ ਵੀ ਪੜ੍ਹੋ: IPL 'ਚ ਬਣੇ ਰਹਿਣ ਦਾ ਚੇਨਈ ਕੋਲ ਅੱਜ ਆਖ਼ਰੀ ਮੌਕਾ, ਮੁੰਬਈ ਪਲੇਆਫ ਲਈ ਕਰੇਗੀ ਸੰਘਰਸ਼
ਦੱਸ ਦੇਈਏ ਕਿ ਗੀਤਾ ਬਸਰਾ ਨੇ ਸਾਲ 2015 ਵਿਚ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨਾਲ ਵਿਆਹ ਕਰਾਇਆ ਸੀ। ਦੋਵੇਂ ਕਾਫ਼ੀ ਲੰਬੇ ਸਮੇਂ ਤੋਂ ਇਕ-ਦੂਜੇ ਨਾਲ ਰਿਲੇਸ਼ਨਸ਼ਿਪ ਵਿਚ ਸਨ, ਜਿਸ ਦੇ ਬਾਅਦ ਦੋਵਾਂ ਨੇ ਵਿਆਹ ਕਰਾਉਣ ਦਾ ਫ਼ੈਸਲਾ ਲਿਆ। ਹੁਣ ਦੋਵਾਂ ਦੀ ਇਕ ਧੀ ਵੀ ਹੈ ਅਤੇ ਉਹ ਆਪਣੀ ਧੀ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਂਦੇ ਹਨ। ਹਰਭਜਨ ਨੇ ਇਸ ਸਾਲ ਆਈ.ਪੀ.ਐਲ. ਤੋਂ ਆਪਣਾ ਨਾਮ ਵੀ ਵਾਪਸ ਪਰਿਵਾਰ ਨੂੰ ਸਮਾਂ ਦੇਣ ਲਈ ਲਿਆ ਸੀ।
IPL 'ਚ ਬਣੇ ਰਹਿਣ ਦਾ ਚੇਨਈ ਕੋਲ ਅੱਜ ਆਖ਼ਰੀ ਮੌਕਾ, ਮੁੰਬਈ ਪਲੇਆਫ ਲਈ ਕਰੇਗੀ ਸੰਘਰਸ਼
NEXT STORY