ਨਵੀਂ ਦਿੱਲੀ– ਮਾਈਕਲ ਹਸੀ ਦਾ ਮੰਨਣਾ ਹੈ ਕਿ ਜੇਕਰ ਭਾਰਤ ਨੂੰ ਆਸਟਰੇਲੀਆ ਵਿਰੁੱਧ 7 ਜੂਨ ਤੋਂ ਲੰਡਨ ਦੇ ਓਵਲ ਵਿਚ ਸ਼ੁਰੂ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ. ਸੀ.) ਦਾ ਫਾਈਨਲ ਜਿੱਤਣਾ ਹੈ ਤਾਂ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਕਾਫੀ ਮਾਇਨੇ ਰੱਖੇਗਾ। ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਨੇ ਕਿਹਾ ਕਿ ਡਬਲਯੂ. ਟੀ. ਸੀ. ਫਾਈਨਲ ਵਿਚ ਭਾਰਤ ਦੀ ਜਿੱਤ ਦੀ ਸੰਭਾਵਨਾ ਲਈ ਕੋਹਲੀ ਤੋਂ ਇਲਾਵਾ ਕਪਤਾਨ ਰੋਹਿਤ ਸ਼ਰਮਾ ਦਾ ਪ੍ਰਦਰਸ਼ਨ ਵੀ ਕਾਫੀ ਮਹੱਤਵਪੂਰਨ ਹੋਵੇਗਾ।
ਇਹ ਵੀ ਪੜ੍ਹੋ : CSK vs GT: ਅੱਜ ਰਿਜ਼ਰਵ ਡੇ 'ਤੇ ਫਾਈਨਲ ਮੈਚ 'ਚ ਵੀ ਮੀਂਹ ਬਣ ਸਕਦੈ ਅੜਿੱਕਾ, ਜਾਣੋ ਮੈਚ ਰੱਦ ਹੋਣ 'ਤੇ ਕੀ ਹੋਵੇਗਾ
ਹਸੀ ਨੇ ਕਿਹਾ,‘‘ਕੋਹਲੀ ਤੋਂ ਇਲਾਵਾ ਕਿਸੇ ਹੋਰ ਖਿਡਾਰੀ ਦੇ ਬਾਰੇ ਵਿਚ ਸੋਚਣਾ ਮੁਸ਼ਕਿਲ ਹੈ। ਕੋਹਲੀ ਨੇ ਨਿਸ਼ਚਿਤ ਰੂਪ ਨਾਲ ਖੇਡ ਦੇ ਹਰੇਕ ਸਵਰੂਪ ਵਿਚ ਸ਼ਾਨਦਾਰ ਫਾਰਮ ਵਿਚ ਵਾਪਸੀ ਕੀਤੀ ਹੈ ਤੇ ਉਸਦਾ ਤੇ ਰੋਹਿਤ ਸ਼ਰਮਾ ਦਾ ਬੱਲੇਬਾਜ਼ੀ ਵਿਚ ਪ੍ਰਦਰਸ਼ਨ ਭਾਰਤ ਲਈ ਕਾਫੀ ਮਹੱਤਵਪੂਰਨ ਹੋਵੇਗਾ।’’ ਕੋਹਲੀ ਫਿਰ ਤੋਂ ਆਪਣੀ ਸਰਵਸ੍ਰੇਸ਼ਠ ਫਾਰਮ ਵਿਚ ਪਰਤ ਆਇਆ ਹੈ ਤੇ ਉਸ ਨੇ ਹਾਲ ਹੀ ਵਿਚ ਇੰਡੀਅਨ ਪ੍ਰੀਮੀਅਰ ਲੀਗ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਵਲੋਂ ਲਗਾਤਾਰ ਮੈਚਾਂ ਵਿਚ ਸੈਂਕੜੇ ਲਗਾਏ ਸਨ।
ਇਹ ਵੀ ਪੜ੍ਹੋ : Breaking News: ਦਿੱਲੀ ਪੁਲਸ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ 'ਤੇ ਦਰਜ ਕੀਤੀ FIR
ਕੋਹਲੀ ਆਪਣੇ ਸਾਥੀ ਖਿਡਾਰੀ ਮੁਹੰਮਦ ਸਿਰਾਜ ਦੇ ਨਾਲ ਇੰਗਲੈਂਡ ਪਹੁੰਚ ਚੁੱਕਾ ਹੈ ਤੇ ਫਾਈਨਲ ਤੋਂ ਪਹਿਲਾਂ ਕੈਂਟ ਕ੍ਰਿਕਟ ਗਰਾਊਂਡ ’ਤੇ ਅਭਿਆਸ ਕਰ ਰਿਹਾ ਹੈ। ਭਾਰਤ ਨੇ ਹਾਲ ਹੀ ਵਿਚ ਆਸਟਰੇਲੀਆ ਵਿਰੁੱਧ ਘਰੇਲੂ ਲੜੀ ਵਿਚ ਜਿੱਤ ਦਰਜ ਕੀਤੀ ਸੀ ਪਰ ਹਸੀ ਦਾ ਮੰਨਣਾ ਹੈ ਕਿ ਡਬਲਯੂ. ਟੀ. ਸੀ. ਫਾਈਨਲ ਪੂਰੀ ਤਰ੍ਹਾਂ ਨਾਲ ਵੱਖ ਤਰ੍ਹਾਂ ਦੀ ਖੇਡ ਹੋਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਨੇ ਥਾਈਲੈਂਡ ਨੂੰ 17-0 ਨਾਲ ਹਰਾ ਕੇ ਜੂਨੀਅਰ ਏਸ਼ੀਆ ਕੱਪ ਦੇ ਸੈਮੀਫਾਈਨਲ 'ਚ ਕੀਤਾ ਪ੍ਰਵੇਸ਼
NEXT STORY