ਮੁੰਬਈ (ਏਜੰਸੀ)- ਗੁਜਰਾਤ ਟਾਈਟਨਸ ਨੂੰ ਡੈਬਿਊ ਸੀਜ਼ਨ 'ਚ ਹੀ ਪਲੇਆਫ 'ਚ ਜਗ੍ਹਾ ਦਿਵਾਉਣ ਵਾਲੇ ਕਪਤਾਨ ਹਾਰਦਿਕ ਪੰਡਯਾ ਦੀ ਹਰਭਜਨ ਸਿੰਘ ਅਤੇ ਸੁਨੀਲ ਗਾਵਸਕਰ ਵਰਗੇ ਸਾਬਕਾ ਕ੍ਰਿਕਟਰਾਂ ਨੇ ਤਾਰੀਫ਼ ਕੀਤੀ ਹੈ।
ਸਾਬਕਾ ਆਫ ਸਪਿਨਰ ਹਰਭਜਨ ਨੇ ਉਨ੍ਹਾ ਨੂੰ "ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਕਪਤਾਨ" ਕਿਹਾ ਹੈ, ਜਦਕਿ ਸਾਬਕਾ ਭਾਰਤੀ ਕਪਤਾਨ ਗਾਵਸਕਰ ਦਾ ਕਹਿਣਾ ਹੈ ਕਿ ਉਨ੍ਹਾ ਦੀ ਕਪਤਾਨੀ "ਹਰ ਖੇਡ ਵਿੱਚ ਸੁਧਾਰ" ਹੋ ਰਿਹਾ ਹੈ। ਗੁਜਰਾਤ ਨੇ ਮੰਗਲਵਾਰ ਨੂੰ ਲਖਨਊ ਸੁਪਰ ਜਾਇੰਟਸ ਨੂੰ 62 ਦੌੜਾਂ ਨਾਲ ਹਰਾ ਕੇ ਇਸ ਸੀਜ਼ਨ ਵਿੱਚ 12 ਮੈਚਾਂ ਵਿੱਚ 18 ਅੰਕ ਹਾਸਲ ਕੀਤੇ ਅਤੇ ਹਾਰਦਿਕ ਦੇ ਸ਼ੂਰਵੀਰ ਆਈ.ਪੀ.ਐੱਲ. 2022 ਦੇ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਵਾਲੀ ਪਹਿਲੀ ਟੀਮ ਬਣ ਗਈ।
CSK vs MI:ਪਲੇਆਫ ਦੀਆਂ ਉਮੀਦਾਂ ਲਈ ਧੋਨੀ ਕੋਲ ਆਖ਼ਰੀ ਮੌਕਾ
NEXT STORY