ਆਬੂ ਧਾਬੀ- ਦਿੱਲੀ ਕੈਪੀਟਲਸ ਵਿਰੁੱਧ ਮੈਚ 'ਚ ਮੁੰਬਈ ਇੰਡੀਅਨਜ਼ ਨੂੰ ਸ਼ਾਨਦਾਰ 5 ਵਿਕਟਾਂ ਨਾਲ ਜਿੱਤ ਮਿਲੀ ਸੀ। ਮੁੰਬਈ ਵਲੋਂ ਸੂਰਯਕੁਮਾਰ ਯਾਦਵ ਅਤੇ ਕਵਿੰਟਨ ਡੀ ਕੌਕ ਨੇ ਅਰਧ ਸੈਂਕੜੇ ਵਾਲੀ ਪਾਰੀਆਂ ਖੇਡ ਟੀਮ ਨੂੰ ਜਿੱਤ ਹਾਸਲ ਕਰਵਾਈ। ਜਿੱਤ ਦੇ ਨਾਲ ਹੀ ਮੁੰਬਈ ਆਈ. ਪੀ. ਐੱਲ. 2020 ਦੇ ਪੁਆਇੰਟ ਟੇਬਲ 'ਚ ਨੰਬਰ 1 'ਤੇ ਪਹੁੰਚ ਗਈ ਹੈ। ਇਸ ਮੈਚ ਦੇ ਦੌਰਾਨ ਮੁੰਬਈ ਇੰਡੀਅਨਜ਼ ਦੇ ਦਿੱਗਜ ਖਿਡਾਰੀ ਹਾਰਦਿਕ ਪੰਡਯਾ ਆਪਣੇ ਹੀ ਭਰਾ ਕਰੁਣਾਲ ਪੰਡਯਾ ਨਾਲ ਉਲਝਦੇ (ਕਲਾਸ ਲਗਾਉਂਦੇ) ਹੋਏ ਨਜ਼ਰ ਆਏ। ਦੋਵਾਂ ਦੇ ਵਿਚ ਦਿੱਲੀ ਦੀ ਪਾਰੀ ਦੇ ਦੌਰਾਨ ਥੋੜੀ ਬਹਿਸ ਦੇਖਣ ਨੂੰ ਮਿਲੀ। ਦਰਅਸਲ ਹੋਇਆ ਇੰਝ ਕਿ ਕਰੁਣਾਲ ਪੰਡਯਾ ਦੀ ਗੇਂਦ 'ਤੇ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਆਫ ਸਾਈਡ 'ਚ ਸ਼ਾਟ ਖੇਡਿਆ ਅਤੇ ਤੇਜ਼ੀ ਨਾਲ ਦੌੜਾਂ ਹਾਸਲ ਕਰਨ ਲਈ ਦੌੜੇ। ਅਈਅਰ ਦੇ ਵਲੋਂ ਮਾਰਿਆ ਗਿਆ ਸ਼ਾਟ ਹਾਰਦਿਕ ਦੇ ਕੋਲ ਗਿਆ। ਹਾਰਦਿਕ ਨੇ ਫਿਰ ਗੇਂਦ ਤੇਜ਼ੀ ਨਾਲ ਥ੍ਰੋਅ ਨਾਨ ਸਟ੍ਰਾਈਕ ਵੱਲ ਸੁੱਟੀ। ਹਾਰਦਿਕ ਵਲੋਂ ਥ੍ਰੋਅ ਸੁੱਟਦਾ ਦੇਖ ਕਰੁਣਾਲ ਨੇ ਨੋ-ਨੋ ਕੀਤਾ ਪਰ ਉਦੋ ਤੱਕ ਹਾਰਦਿਕ ਥ੍ਰੋਅ ਤੇਜ਼ੀ ਨਾਲ ਸੁੱਟ ਚੁੱਕਿਆ ਸੀ। ਅਜਿਹੇ 'ਚ ਕਰੁਣਾਲ ਆਪਣੇ ਭਰਾ ਵਲੋਂ ਸੁੱਟੇ ਗਏ ਥ੍ਰੋਅ ਨੂੰ ਫੜ ਨਹੀਂ ਸਕਿਆ। ਜਿਸ ਦੇ ਕਾਰਨ ਓਵਰ ਥ੍ਰੋਅ 'ਚ ਸ਼੍ਰੇਅਸ ਨੇ 2 ਦੌੜਾਂ ਹਾਸਲ ਕਰ ਲਈਆਂ।
ਕਰੁਣਾਲ ਵਲੋਂ ਥ੍ਰੋਅ ਨਹੀਂ ਫੜੇ ਜਾਣ 'ਤੇ ਹਾਰਦਿਕ ਨਿਰਾਸ਼ ਦਿਖੇ ਅਤੇ ਗੁੱਸੇ 'ਚ ਆਪਣੇ ਭਰਾ ਨੂੰ ਕੁਝ ਕਹਿੰਦੇ ਹੋਏ ਨਜ਼ਰ ਆਏ। ਕਰੁਣਾਲ ਨੇ ਵੀ ਆਪਣੇ ਭਰਾ ਦੇ ਗੁੱਸੇ 'ਤੇ ਰੀਐਕਟ ਕੀਤਾ ਅਤੇ ਕੁਮੈਂਟ ਕਰਦੇ ਹੋਏ ਨਜ਼ਰ ਆਏ। ਹਾਲਾਂਕਿ ਦੋਵਾਂ ਦੀ ਇਹ ਨਿਰਾਸ਼ਾ ਜ਼ਿਆਦਾ ਦੇਰ ਤੱਕ ਨਹੀਂ ਚੱਲੀ ਪਰ ਕ੍ਰਿਕਟ ਫੈਂਸ 2 ਭਰਾਵਾਂ ਦੀ ਅਜਿਹੀ ਬਹਿਸ ਨੂੰ ਦੇਖ ਕੇ ਹੈਰਾਨ ਜ਼ਰੂਰ ਹੋਇਆ।
ਧੋਨੀ ਦੀ ਧੀ ਨੂੰ ਮਿਲੀ ਰੇਪ ਦੀ ਧਮਕੀ ਮਾਮਲੇ 'ਚ ਸ਼ਾਹਿਦ ਅਫਰੀਦੀ ਨੇ ਦਿੱਤਾ ਇਹ ਬਿਆਨ
NEXT STORY