ਅਹਿਮਦਾਬਾਦ : ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਦਾ ਮੰਨਣਾ ਹੈ ਕਿ ਗੁਜਰਾਤ ਟਾਈਟਨਜ਼ ਦੇ ਕਪਤਾਨ ਹਾਰਦਿਕ ਪੰਡਯਾ ਬੀਤੇ ਹੋਏ ਕੱਲ੍ਹ ਬਾਰੇ ਜ਼ਿਆਦਾ ਨਹੀਂ ਸੋਚਦੇ, ਜਿਸ ਨਾਲ ਉਨ੍ਹਾਂ ਦੀ ਟੀਮ ਨੂੰ ਸਕਾਰਾਤਮਕਤਾ ਮਿਲਦੀ ਹੈ।
ਕੈਫ ਨੇ ਸਟਾਰ ਸਪੋਰਟਸ ਪ੍ਰੋਗਰਾਮ ਕ੍ਰਿਕਟ ਲਾਈਵ 'ਤੇ ਕਿਹਾ, 'ਹਾਰਦਿਕ ਪੰਡਯਾ ਅਜਿਹਾ ਕਪਤਾਨ ਹੈ ਜੋ ਹਮੇਸ਼ਾ ਅੱਗੇ ਦੀ ਸੋਚਦਾ ਹੈ, ਉਹ ਅਤੀਤ 'ਤੇ ਜ਼ਿਆਦਾ ਧਿਆਨ ਨਹੀਂ ਦਿੰਦਾ। ਉਹ ਮੈਚ ਹਾਰ ਗਏ ਅਤੇ ਇਸ ਤੋਂ ਬਾਹਰ ਵੀ ਆ ਗਏ। ਹੁਣ ਉਹ ਨਵੇਂ ਮੈਚ ਲਈ ਤਿਆਰ ਹਨ। ਇਹ ਟੀਮ ਬਹੁਤ ਸਕਾਰਾਤਮਕ ਹੈ। ਇਹ ਟੀਮ ਆਪਣੀ ਚੰਗੀ ਫਾਰਮ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਜਦੋਂ ਤੁਸੀਂ ਖਿਤਾਬ ਦਾ ਬਚਾਅ ਕਰਨ ਲਈ ਖੇਡ ਰਹੇ ਹੁੰਦੇ ਹੋ ਤਾਂ ਤੁਹਾਨੂੰ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਹੁੰਦੀ ਹੈ।
ਕੈਫ ਨੇ ਜਿੱਥੇ ਮੌਜੂਦਾ ਚੈਂਪੀਅਨ ਗੁਜਰਾਤ ਦੇ ਕਪਤਾਨ ਦੀ ਤਾਰੀਫ਼ ਕੀਤੀ, ਉੱਥੇ ਹੀ ਯੂਸਫ਼ ਪਠਾਨ ਨੇ ਉਪ ਜੇਤੂ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਰਾਇਲਜ਼ ਦੀ ਸ਼ਾਨਦਾਰ ਅਗਵਾਈ ਕਰ ਰਿਹਾ ਹੈ। ਯੂਸਫ ਨੇ ਕਿਹਾ, 'ਰਾਜਸਥਾਨ ਰਾਇਲਜ਼ ਆਈਪੀਐਲ 2023 ਵਿੱਚ ਬਹੁਤ ਮਜ਼ਬੂਤ ਟੀਮ ਲੱਗ ਰਹੀ ਹੈ। ਇਹ ਟੀਮ ਇਸ ਸੀਜ਼ਨ ਵਿੱਚ ਵੀ ਸ਼ਾਨਦਾਰ ਕ੍ਰਿਕਟ ਖੇਡ ਰਹੀ ਹੈ। ਉਸ ਦੀ ਬੱਲੇਬਾਜ਼ੀ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ। ਉਨ੍ਹਾਂ ਕੋਲ ਵਧੀਆ ਗੇਂਦਬਾਜ਼ ਹਨ। ਸੰਜੂ ਸੈਮਸਨ ਇੱਕ ਮਹਾਨ ਕਪਤਾਨ ਵਾਂਗ ਟੀਮ ਦੀ ਅਗਵਾਈ ਕਰ ਰਹੇ ਹਨ।
IPL 2023 : ਗੁਜਰਾਤ ਨੇ ਰਾਜਸਥਾਨ ਨੂੰ ਦਿੱਤਾ 178 ਦੌੜਾਂ ਦਾ ਟੀਚਾ
NEXT STORY