ਬੈਂਗਲੁਰੂ (ਏਜੰਸੀ)- ਹਾਰਦਿਕ ਪੰਡਿਆ ਨੇ ਤੂਫਾਨੀ ਪਾਰੀ ਖੇਡ ਕੇ ਦਿਖਾਇਆ ਡੌਲਿਆਂ ਦਾ ਜ਼ੋਰ। ਇਕ ਸ਼ਾਰਟ ਖੇਡਣ ਤੋਂ ਬਾਅਦ ਜਦੋਂ ਗੇਂਦ ਆਉਟ ਆਫ ਸਾਈਟ ਚਲੀ ਗਈ ਤਾਂ ਹਾਰਦਿਕ ਨੇ ਆਪਣੇ ਡੌਲੇ ਦਿਖਾਏ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇੰਡੀਅਨ ਪ੍ਰੀਮੀਅਰ ਲੀਗ 2019 ਦਾ 7ਵਾਂ ਮੈਚ ਬੈਂਗਲੋਰ ਅਤੇ ਮੁੰਬਈ ਵਿਚਾਲੇ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਅਤੇ ਮੁੰਬਈ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ 8 ਵਿਕਟਾਂ ਦੇ ਨੁਕਸਾਨ 'ਤੇ 187 ਦੌੜਾਂ ਬਣਾਈਆਂ। ਹਾਰਦਿਕ ਪੰਡਿਆ ਨੇ ਆਪਣੀ ਜ਼ਬਰਦਸਤ ਬੱਲੇਬਾਜ਼ੀ ਦੀ ਬਦੌਲਤ ਮੁੰਬਈ ਦੇ ਟੀਚੇ ਨੂੰ ਮਜ਼ਬੂਤ ਕੀਤਾ ਅਤੇ ਆਪਣੇ ਡੌਲਿਆਂ ਦਾ ਜ਼ੋਰ ਦਿਖਾਇਆ। ਹਾਰਦਿਕ ਨੇ ਅਜੇਤੂ ਰਹਿੰਦਿਆਂ 14 ਗੇਂਦਾਂ ਵਿਚ 3 ਛੱਕੇ ਤੇ 2 ਚੌਕਿਆਂ ਦੀ ਮਦਦ ਨਾਲ ਤੂਫਾਨੀ 32 ਦੌੜਾਂ ਬਣਾਈਆਂ। ਬੱਲੇਬਾਜ਼ੀ ਦੌਰਾਨ ਹਾਰਦਿਕ ਪੰਡਿਆਂ ਨੇ ਇਕ ਸ਼ਾਰਟ ਖੇਡੀ ਜੋ ਕਿ ਛੱਕਾ ਸੀ, ਨੂੰ ਸਕ੍ਰੀਨ 'ਤੇ 'ਆਊਟ ਆਫ ਸਾਈਟ' ਦਿਖਾਇਆ ਗਿਆ।
ਭਾਰਤੀ ਨਿਸ਼ਾਨੇਬਾਜ਼ਾਂ ਨੇ 1 ਸੋਨ ਤੇ 2 ਚਾਂਦੀ ਦੇ ਤਮਗੇ ਜਿੱਤੇ
NEXT STORY