ਰੀਗਾ (ਲਾਤੀਵੀਆ), (ਨਿਕਲੇਸ਼ ਜੈਨ)- ਫਿਡੇ ਗ੍ਰੈਂਡ ਸਵਿਸ ਵਿਚ ਮਹਿਲਾ ਵਰਗ ਵਿਚ 9 ਰਾਊਂਡਾਂ ਵਿਚ ਭਾਰਤ ਦੀ ਗ੍ਰੈਂਡ ਮਾਸਟਰ ਹਰਿਕਾ ਦ੍ਰੋਣਾਵਲੀ ਨੇ ਆਖ਼ਰਕਾਰ 5 ਡਰਾਅ ਤੋਂ ਬਾਅਦ ਜਿੱਤ ਹਾਸਲ ਕੀਤੀ। ਹਰਿਕਾ ਨੇ ਕਾਲੇ ਮੋਹਰਿਆਂ ਨਾਲ ਸਲਾਵ ਡਿਫੈਂਸ ਖੇਡਦੇ ਹੋਏ ਰੂਸ ਦੀ ਅਲੀਨਾ ਕਾਸ਼ਲਿਨਸਕਯਾ ਨੂੰ ਇਕ 83 ਚਾਲਾਂ ਤੱਕ ਲੰਬੇ ਚੱਲੇ ਮੁਕਾਬਲੇ ਵਿਚ ਹਰਾਇਆ।
ਇਸ ਜਿੱਤ ਤੋਂ ਬਾਅਦ ਹਰਿਕਾ 6 ਅੰਕ ਬਣਾ ਕੇ ਸਿੱਧੇ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਹਾਲਾਂਕਿ ਅਜੇ ਚੀਨ ਦੀ ਲੀ ਟਿੰਗਜੇ 8 ਅੰਕ ਬਣਾ ਕੇ ਸਿੰਗਲ ਬੜ੍ਹਤ ’ਤੇ ਹੈ ਤੇ ਉਸਦਾ ਖਿਤਾਬ ਜਿੱਤਣਾ 2 ਰਾਊਂਡ ਪਹਿਲਾਂ ਹੀ ਤੈਅ ਨਜ਼ਰ ਆ ਰਿਹਾ ਹੈ। ਨੌਵੇਂ ਰਾਊਂਡ ਵਿਚ ਉਸ ਨੇ ਰੂਸ ਦੀ ਅਲੈਗਜ਼ੈਂਡ੍ਰਾ ਕੋਸਟੇਨਿਯੁਕ ਨੂੰ ਹਰਾਉਂਦਿਆਂ ਆਪਣੇ ਨੇੜਲੇ ਵਿਰੋਧੀਆਂ ’ਤੇ 2 ਅੰਕਾਂ ਦੀ ਬੜ੍ਹਤ ਬਣਾ ਲਈ। ਅਜਿਹੇ ਵਿਚ ਹਰਿਕਾ ਨੂੰ ਜੇਕਰ ਫਿਡੇ ਕੈਂਡੀਡੇਟ ਵਿਚ ਜਗ੍ਹਾ ਬਣਾਉਣੀ ਹੈ ਤਾਂ ਬਚੇ ਹੋਏ 2 ਰਾਊਂਡਾਂ ਵਿਚ ਜਿੱਤ ਦਰਜ ਕਰਦੇ ਹੋਏ ਟਾਪ-2 ਵਿਚ ਸਥਾਨ ਬਣਾਉਣਾ ਪਵੇਗਾ।
T20 WC: ਕੀ ਸੈਮੀਫਾਈਨਲ 'ਚ ਪਹੁੰਚ ਸਕੇਗਾ ਭਾਰਤ? ਅਫ਼ਗਾਨਿਸਤਾਨ ਦੀ ਜਿੱਤ-ਹਾਰ ਕਰੇਗੀ ਵੱਡਾ ਫ਼ੈਸਲਾ
NEXT STORY