ਸਪੋਰਟਸ ਡੈਸਕ— ਪਾਕਿਸਤਾਨ ਦੇ ਹੈਰਿਸ ਰਾਊਫ ਨੇ ਆਸਟਰੇਲੀਆਈ ਟੀ-20 ਲੀਗ ਬਿਗ ਬੈਸ਼ 'ਚ ਵਿਰੋਧੀ ਬੱਲੇਬਾਜ਼ ਨੂੰ ਆਊਟ ਕਰਨ ਦੇ ਬਾਅਦ ਜਸ਼ਨ ਮਨਾਉਣ ਦੌਰਾਨ ਇਕ ਅਜਿਹਾ ਇਸ਼ਾਰਾ ਕੀਤਾ ਜਿਸ ਨਾਲ ਬਵਾਲ ਮਚ ਗਿਆ। ਦਰਅਸਲ ਮੈਲਬੋਰਨ ਸਟਾਰਸ ਵੱਲੋਂ ਖੇਡਣ ਵਾਲੇ ਹੈਰਿਸ ਨੇ ਸਿਡਨੀ ਥੰਡਰ ਖਿਲਾਫ ਵਿਕਟ ਲੈਣ ਦੇ ਬਾਅਦ ਗਲਾ ਕੱਟਣ ਦਾ ਇਸ਼ਾਰਾ ਕਰਦੇ ਹੋਏ ਜਸ਼ਨ ਮਨਾਇਆ। ਉਨ੍ਹਾਂ ਵੱਲੋਂ ਇਸ ਤਰ੍ਹਾਂ ਨਾਲ ਜਸ਼ਨ ਮਨਾਉਣਾ ਲੋਕਾਂ ਨੂੰ ਪਸੰਦ ਨਹੀਂ ਆਇਆ ਅਤੇ ਇਸ ਕਾਰਨ ਹੈਰਿਸ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਹੈਰਿਸ ਦੀ ਇਸ ਹਰਕਤ 'ਤੇ ਲੋਕਾਂ ਨੇ ਨਾਰਾਜ਼ਗੀ ਜਤਾਈ ਹੈ।

ਕਈ ਲੋਕਾਂ ਨੇ ਉਠਾਏ ਸਵਾਲ
ਇਕ ਕ੍ਰਿਕਟ ਪ੍ਰਸ਼ੰਸਕ ਡੇਰਿਲ ਬ੍ਰਾਹਮੈਨ ਨੇ ਰਾਊਫ ਦੇ ਇਸ ਤਰ੍ਹਾਂ ਨਾਲ ਜਸ਼ਨ ਮਨਾਉਣ ਤੇ ਸਵਾਲ ਚੁੱਕੇ ਹਨ। ਉਨ੍ਹਾਂ ਲਿਖਿਆ, ''ਹੈਰਿਸ ਰਾਊਫ ਜਦੋਂ ਵੀ ਵਿਕਟ ਲੈਂਦੇ ਹਨ ਤਾਂ ਕੀ ਉਨ੍ਹਾਂ ਵੱਲੋਂ ਹਰ ਵਾਰ ਗਲਾ ਕੱਟਣ ਦਾ ਇਸ਼ਾਰਾ ਕਰਨਾ ਕੀ ਜ਼ਰੂਰੀ ਹੈ? ਇਹ ਸਾਫ ਹੈ ਕਿ ਉਹ ਬਹੁਤ ਚੰਗੇ ਗੇਂਦਬਾਜ਼ ਹਨ ਪਰ ਵਿਕਟ ਲੈਣ ਦੇ ਬਾਅਦ ਉਨ੍ਹਾਂ ਦਾ ਵੱਲੋਂ ਜਸ਼ਨ ਮਨਾਉਣ ਦਾ ਤਰੀਕਾ ਹੱਦ ਪਾਰ ਕਰਨ ਵਾਲਾ ਹੈ। ਮੇਰੇ ਨਾਲ ਕੌਣ-ਕੌਣ ਹੈ?''nਸੋਹੈਲ ਖਾਨਜ਼ਾਦਾ ਨਾਂ ਦੇ ਇਕ ਯੂਜ਼ਰ ਨੇ ਲਿਖਿਆ, ''ਹੈਰਿਸ ਰਾਊਫ ਜ਼ਬਰਦਸਤ ਹਨ ਪਰ ਉਨ੍ਹਾਂ ਨੂੰ ਆਪਣਾ ਜਸ਼ਨ ਮਨਾਉਣ ਦਾ ਤਰੀਕਾ ਬਦਲਣਾ ਹੋਵੇਗਾ। ਕ੍ਰਿਕਟ ਦੇ ਮੈਦਾਨ 'ਤੇ ਗਲਾ ਕੱਟਣ ਦੇ ਜਸ਼ਨ ਦੀ ਕੋਈ ਜਗ੍ਹਾ ਨਹੀਂ ਹੈ। ਕਿਸੇ ਨੂੰ ਇਸ ਯੁਵਾ ਖਿਡਾਰੀ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ।''ਇਕ ਹੋਰ ਯੂਜ਼ਰ ਨੇ ਲਿਖਿਆ, ''ਸੱਚ ਕਹਾਂ ਤਾਂ ਖੇਡਾਂ 'ਚ ਗਲਾ ਕੱਟਣ ਦਾ ਇਸ਼ਾਰਾ ਕਰਨਾ ਮੈਨੂੰ ਚੰਗਾ ਨਹੀਂ ਲਗਦਾ। ਇਸ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਖੇਡ ਨੂੰ ਇਸ ਗੰਦਗੀ ਦੀ ਜ਼ਰੂਰਤ ਨਹੀਂ ਹੈ।''
ਟੀਮ ਨੂੰ ਮਿਲੀ ਆਸਾਨ ਜਿੱਤ
2 ਜਨਵਰੀ ਨੂੰ ਸਿਡਨੀ ਥੰਡਰ ਅਤੇ ਮੈਲਬੋਰਨ ਸਟਾਰਸ ਵਿਚਾਲੇ ਮੈਚ ਖੇਡਿਆ ਗਿਆ। ਹੈਰਿਸ ਰਾਊਫ ਨੇ ਚਾਰ ਓਵਰ 'ਚ 24 ਦੌੜਾਂ ਦੇ ਕੇ ਤਿੰਨ ਵਿਕਟ ਆਪਣੇ ਨਾਂ ਕੀਤੇ। ਉਨ੍ਹਾਂ ਦੀ ਗੇਂਦਬਾਜ਼ੀ ਦੇ ਦਮ 'ਤੇ ਮੈਲਬੋਰਨ ਸਟਾਰਸ ਨੇ ਸਿਡਨੀ ਥੰਡਰਸ ਨੂੰ 20 ਓਵਰ 'ਚ 7 ਵਿਕਟਾਂ 'ਤੇ 142 ਦੌੜਾਂ 'ਤੇ ਰੋਕ ਦਿੱਤਾ। ਆਖ਼ਰੀ ਓਵਰ ਤਕ ਇਸ ਮੁਕਾਬਲੇ 'ਚ ਮੈਲਬੋਰਨ ਸਟਾਰਸ ਨੇ 19.4 ਓਵਰ 7 ਵਿਕਟਾਂ ਗੁਆ ਕੇ 143 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਹੇਠਾਂ ਵੇਖੋ ਰਾਊਫ ਵੱਲੋਂ ਵਿਕਟ ਲੈਣ 'ਤੇ ਗਲਾ ਕੱਟਣ ਦੇ ਇਸ਼ਾਰੇ ਨਾਲ ਜਸ਼ਨ ਮਨਾਉਣਾ-
ਟੋਕੀਓ ਓਲੰਪਿਕ 'ਚ ਹਿੱਸਾ ਲੈਣ ਲਈ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ 'ਚ ਮੀਰਬਾਈ ਚਾਨੂ
NEXT STORY