ਨਵੀਂ ਦਿੱਲੀ—ਨਿਊਜ਼ੀਲੈਂਡ ਦੇ ਇਸ ਸਾਬਕਾ ਕ੍ਰਿਕਟਰ ਹਾਰਲੇ ਥਾਮਸ ਜਾਰਜ਼ ਚਾਈਲਡ ਪ੍ਰੋਨੋਗ੍ਰਾਫੀ ਦੇ ਮਾਮਲੇ 'ਚ ਫੱਸ ਗਿਆ ਹੈ। ਕੈਂਟਰਬਰੀ ਲਈ ਖੇਡਣ ਵਾਲੇ ਇਸ ਖਿਡਾਰੀ ਨੂੰ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓਜ਼ ਰੱਖਣ ਦੇ ਮਾਮਲੇ 'ਚ 2 ਸਾਲ, 3 ਮਹੀਨੇ ਦੀ ਜੇਲ ਹੋ ਗਈ ਹੈ। ਹਾਰਲੇ ਦੇ ਕੰਪਿਊਟਰ 'ਚੋਂ ਬੱਚਿਆਂ ਦੀ 3450 ਅਸ਼ਲੀਲ ਤਸਵੀਰਾਂ ਅਤੇ ਕਈ ਇਤਰਾਜ਼ਯੋਗ ਵੀਡੀਓ ਮਿਲੇ ਹਨ।
ਪਿਛਲੇ ਮਹੀਨੇ ਹਾਰਲੇ ਨੂੰ ਕ੍ਰਾਈਸਚਰਚ ਜ਼ਿਲਾ ਅਦਾਲਤ ਨੇ ਵੀ ਸਜ਼ਾ ਸੁਣਾਈ ਸੀ, ਇਸ ਤੋਂ ਬਾਅਦ ਕੈਂਟਰਬਰੀ ਲਈ ਘਰੇਲੂ ਕ੍ਰਿਕਟ ਖੇਡਣ ਵਾਲੇ ਇਸ ਕ੍ਰਿਕਟਰ ਦੇ ਵਕੀਲ ਨੇ ਹਾਈਕੋਰਟ 'ਚ ਅਪੀਲ ਕੀਤੀ ਅਤੇ ਉਹ ਉਥੇ ਵੀ ਦੋਸ਼ੀ ਕਰਾਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਹਾਰਲੇ ਕੋਲੋਂ ਮਿਲੀਆਂ ਤਸਵੀਰਾਂ 'ਚ ਕੁਝ 2 ਸਾਲ ਤੋਂ ਘੱਟ ਉਮਰ ਦੇ ਵੀ ਬੱਚੇ ਸ਼ਾਮਲ ਹਨ।

ਤੁਹਾਨੂੰ ਦੱਸ ਦਈਏ ਕਿ ਪੀਡੋਫਿਲਿਕ ਵਰਗੀ ਗੰਭੀਰ ਮਾਨਸਿਕ ਬੀਮਾਰੀ ਨਾਲ ਪੀੜਤ ਹਨ। ਹਾਰਲੇ ਦਾ ਕ੍ਰਿਕਟ ਕਰੀਅਰ ਸਾਲ 1999 'ਚ ਸ਼ੁਰੂ ਹੋਇਆ ਸੀ, ਉਹ ਇਕ ਖੱਬੇ ਹੱਥ ਦੇ ਬੱਲੇਬਾਜ਼ ਸਨ ਅਤੇ ਆਪਣੇ ਕਰੀਅਰ 'ਚ ਉਹ ਸਿਰਫ 5 ਮੈਚ ਖੇਡ ਸਕੇ ਸਨ। ਇਸ ਦੌਰਾਨ ਹਾਰਲੇ ਨੇ 10 ਪਾਰੀਆਂ 'ਚ 25 ਦੀ ਔਸਤ ਨਾਲ 225 ਦੌੜਾਂ ਬਣਾਈਆਂ, ਜਿਸ 'ਚ ਉਨ੍ਹਾਂ ਨੇ ਦੋ ਅਰਧ ਸੈਂਕੜੇ ਵੀ ਲਗਾਏ।
ਕਿਤੇ ਕੋਹਲੀ ਲਈ ਮੁਸੀਬਤ ਹੀ ਨਾ ਖੜੀ ਕਰ ਦੇਵੇ ਟੀਮ ਦਾ 'ਗੱਬਰ'
NEXT STORY