ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਇਕ ਅਗਸਤ ਤੋਂ ਇੰਗਲੈਂਡ ਦੇ ਖਿਲਾਫ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਉਤਰੇਗੀ, ਪਰ ਇਸ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਦੇ ਲਈ ਇਕ ਮੁਸੀਬਤ ਖੜੀ ਹੋ ਗਈ ਹੈ। ਇਹ ਪਰੇਸ਼ਾਨੀ ਹੈ 'ਗੱਬਰ' ਅਰਥਾਤ ਓਪਨਰ ਸ਼ਿਖਰ ਧਵਨ । ਧਵਨ ਇੰਗਲੈਂਡ ਦੀਆਂ ਪਿੱਚਾਂ 'ਤੇ ਸੰਘਰਸ਼ ਕਰਦੇ ਦਿਖ ਰਹੇ ਹਨ। ਐਸੇਕਸ ਖਿਲਾਫ ਤਿੰਨ ਰੋਜ਼ਾ ਅਭਿਆਸ ਮੈਚ ਦੇ ਪਹਿਲੇ ਦਿਨ ਵੀ ਇਹੋ ਦੇਖਣ ਨੂੰ ਮਿਲਿਆ ਹੈ। ਧਵਨ ਇੱਥੇ ਪਹਿਲੀ ਗੇਂਦ 'ਤੇ ਆਊਟ ਹੋ ਗਏ। ਉਨ੍ਹਾਂ ਨੂੰ ਮੈਟ ਕਾਲਸ ਨੇ ਆਊਟ ਕੀਤਾ।
ਘਰੇਲੂ ਮੈਦਾਨ 'ਤੇ ਦਹਾੜ ਲਗਾਉਣ ਵਾਲੇ ਧਵਨ ਦਾ ਬੱਲਾ ਇੰਗਲੈਂਡ ਦੇ ਖਿਲਾਫ ਸ਼ਾਂਤ ਹੀ ਨਜ਼ਰ ਆਇਆ। ਜੇਕਰ ਇੰਗਲੈਂਡ ਦੇ ਖਿਲਾਫ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਅੰਕੜੇ ਕੋਹਲੀ ਲਈ ਵੀ ਟੈਨਸ਼ਨ ਪੈਦਾ ਕਰਨ ਵਾਲੇ ਹਨ। ਧਵਨ ਨੇ ਇੰਗਲੈਂਡ ਦੇ ਖਿਲਾਫ ਅਜੇ ਤੱਕ 3 ਟੈਸਟ ਮੈਚ ਖੇਡੇ ਹਨ। ਇਸ ਵਿਚਾਲੇ ਉਨ੍ਹਾਂ 6 ਪਾਰੀਆਂ ਖੇਡੀਆਂ, ਪਰ ਹਰ ਵਾਰ ਅਸਫਲ ਸਾਬਤ ਹੋਏ ਹਨ। ਧਵਨ 20.33 ਦੀ ਔਸਤ ਨਾਲ ਸਿਰਫ 122 ਦੌੜਾਂ ਹੀ ਬਣਾ ਸਕੇ ਹਨ, ਜਿਸ 'ਚ ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ ਵੀ 37 ਰਿਹਾ।

ਸਾਫ ਹੈ ਕਿ ਧਵਨ ਇੰਗਲੈਂਡ 'ਚ ਅਜੇ ਤੱਕ ਕੁਝ ਖਾਸ ਨਹੀਂ ਕਰ ਸਕੇ ਹਨ ਅਤੇ ਅਭਿਆਸ ਮੈਚ 'ਚ ਉਨ੍ਹਾਂ ਕੋਲ ਕੇ.ਐੱਲ. ਰਾਹੁਲ ਤੋਂ ਪਹਿਲਾਂ ਖ਼ੁਦ ਨੂੰ ਸਾਬਤ ਕਰਨ ਅਤੇ ਪਹਿਲੇ ਮੈਚ 'ਚ ਮੁਰਲੀ ਵਿਜੇ ਦੇ ਨਾਲ ਓਪਨਿੰਗ ਕਰਨ ਦੇ ਮੌਕੇ ਸਨ। ਪਰ ਜਿਸ ਤਰ੍ਹਾਂ ਨਾਲ ਉਹ ਮੈਚ ਦੀ ਪਹਿਲੀ ਹੀ ਗੇਂਦ 'ਤੇ ਬਿਨਾ ਖਾਤਾ ਖੋਲ੍ਹੇ ਪੈਵੇਲੀਅਨ ਪਰਤ ਗਏ ਉਸ ਨਾਲ ਉਨ੍ਹਾਂ ਨੂੰ ਪਹਿਲੇ ਟੈਸਟ ਤੋਂ ਬਾਹਰ ਕੀਤਾ ਜਾ ਸਕਦਾ ਹੈ।
ਇੰਗਲੈਂਡ ਦੇ ਫੈਨ ਕਲੱਬ ਨੇ ਕੋਹਲੀ ਨੂੰ ' ਪਲੇਅਰ ਆਫ ਦਾ ਏਅਰ' ਦੇ ਖਿਤਾਬ ਨਾਲ ਨਵਾਜ਼ਿਆ
NEXT STORY