ਨਵੀਂ ਦਿੱਲੀ— ਟੀਮ ਇੰਡੀਆ ਦੀ ਵੀਮੇਂਸ ਟੀਮ ਦੀ ਟੀ-20 ਕਪਤਾਨ ਹਰਮਨਪ੍ਰੀਤ ਕੌਰ ਨੇ ਵਰਲਡ ਟੀ-20 ਦੇ ਪਹਿਲੇ ਮੈਚ 'ਚ ਹੀ ਸੈਂਕੜਾ ਠੋਕ ਦਿੱਤਾ। ਹਰਮਨਪ੍ਰੀਤ ਨੇ ਨਿਊਜ਼ੀਲੈਂਡ ਖਿਲਾਫ 51 ਗੇਂਦਾਂ 'ਚ 103 ਦੌੜਾਂ ਬਣਾਈਆਂ। ਵੈਸੇ ਤਾਂ ਹਰਮਨਪ੍ਰੀਤ ਨੇ ਆਪਣੇ ਹੀ ਅੰਦਾਜ 'ਚ ਬੱਲੇਬਾਜ਼ੀ ਕੀਤੀ ਪਰ ਇਸ ਪਾਰੀ ਦੌਰਾਨ ਇਕ ਹੈਰਾਨੀਜਨਕ ਰਣਨੀਤੀ ਬਣਾਈ ਜਿਸ ਨੇ ਆਕਾਸ਼ ਚੌਪੜਾ ਵਰਗੇ ਕ੍ਰਿਕਟ ਮਾਹਰ ਨੂੰ ਵੀ ਹੈਰਾਨ ਕਰ ਦਿੱਤਾ। ਦਰਅਸਲ ਹਰਮਨਪ੍ਰੀਤ ਕੌਰ ਨਿਊਜ਼ੀਲੈਂਡ ਦੇ ਸਪਿਨਰਸ ਖਿਲਾਫ ਕ੍ਰੀਜ ਦੇ ਬਾਹਰ ਖੜੇ ਹੋ ਕੇ ਬੱਲੇਬਾਜ਼ੀ ਕਰ ਰਹੀ ਸੀ। ਅਮੂਮਨ ਬੱਲੇਬਾਜ਼ ਸਨਿਪਰ ਦੇ ਖਿਲਾਫ ਕ੍ਰੀਜ਼ ਦੇ ਅੰਦਰ ਰਹਿੰਦਾ ਹੈ ਪਰ ਹਰਮਨਪ੍ਰੀਤ ਕੁਝ ਅਲੱਗ ਹੀ ਰਣਨੀਤੀ ਬਣਾ ਕੇ ਆਈ ਸੀ। ਆਕਾਸ਼ ਚੌਪੜਾ ਨੇ ਖੁਦ ਹਰਮਨਪ੍ਰੀਤ ਦੀ ਇਸ ਰਣਨੀਤੀ 'ਤੇ ਹੈਰਾਨੀ ਜਤਾਈ, ਉਥੇ ਸਹਿਵਾਗ ਨੇ ਹਰਮਨਪ੍ਰੀਤ ਦੀ ਪਾਰੀ ਨੂੰ ਸਲਾਮ ਕੀਤਾ।
ਹਾਲਾਂਕਿ ਹਰਮਨਪ੍ਰੀਤ ਦੀ ਇਹ ਰਣਨੀਤੀ ਕੰਮ ਕਰ ਗਈ। ਉਨ੍ਹਾਂ ਨੇ ਨਿਊਜ਼ੀਲੈਂਡ ਦੇ ਸਪਿਨਰਸ ਦੀ ਖੂਬ ਖਬਰ ਲਈ ਅਤੇ ਕੁਲ 8 ਛੱਕੇ ਲਗਾਏ। ਹਰਮਨਪ੍ਰੀਤ ਕ੍ਰੀਜ਼ ਤੋਂ ਬਾਹਰ ਇਸ ਲਈ ਖੜੀ ਸੀ ਕਿਉਂਕਿ ਉਹ ਸਪਿਨਰਸ ਨੂੰ ਟਰਨ ਕਰਾਉਣ ਦਾ ਮੌਕਾ ਹੀ ਨਹੀਂ ਦੇਣਾ ਚਾਹੁੰਦੀ ਸੀ।
ਤੁਹਾਨੂੰ ਦੱਸ ਦਈਏ ਕਿ ਹਰਮਨਪ੍ਰੀਤ ਕੌਰ ਭਾਰਤ ਦੀ ਪਹਿਲੀ ਮਹਿਲਾ ਖਿਡਾਰੀ ਹੈ ਜਿਸ ਨੇ ਟੀ-20 ਇੰਟਰਨੈਸ਼ਨਲ 'ਚ ਸੈਂਕੜਾ ਲਗਾਇਆ ਹੈ। ਉਨ੍ਹਾਂ ਮਿਤਾਲੀ ਰਾਜ ਦੇ 97* ਦੌੜਾਂ ਦੇ ਸਕੋਰ ਨੂੰ ਪਿੱਛੇ ਛੱਡਿਆ। ਹਰਮਨਪ੍ਰੀਤ ਕੌਰ ਵਰਲਡ ਕੱਪ ਟੀ-20 'ਚ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਕਪਤਾਨ ਹੈ। ਵੈਸ ਇਹ ਕਾਰਨਾਮਾ ਕਰਨ ਵਾਲੀ ਉਹ ਦੁਨੀਆ ਦੀ ਸਿਰਫ ਤੀਜੀ ਕਪਤਾਨ ਹੈ।
ਹਰਮਨਪ੍ਰੀਤ ਕੌਰ ਨੇ ਵਰਲਡ ਟੀ-20 'ਚ ਭਾਰਤ ਵੱਲੋਂ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2014 'ਚ ਬੰਗਲਾਦੇਸ਼ ਦੇ ਖਿਲਾਫ 77 ਦੌੜਾਂ ਦੀ ਪਾਰੀ ਖੇਡੀ ਸੀ। ਹਰਮਨਪ੍ਰੀਤ ਕੌਰ ਟੀ-20 ਇੰਟਰਨੈਸ਼ਨਲ ਦੀ ਇਕ ਪਾਰੀ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੀ ਭਾਰਤੀ ਖਿਡਾਰੀ ਹੈ। ਹਰਮਨਪ੍ਰੀਤ ਨੇ ਆਪਣੀ ਸੈਂਕੜਾ ਪਾਰੀ 'ਚ 8 ਛੱਕੇ ਲਗਾਏ। ਦੁਨੀਆਭਰ ਦੀਆਂ ਗੱਲਾਂ ਕਰੀਏ ਤਾਂ ਡਾਟਿਨ ਨੇ ਸਾਊਥ ਅਫਰੀਕਾ ਖਿਲਾਫ 2010 'ਚ ਆਪਣੀ ਪਾਰੀ 'ਚ 9 ਛੱਕੇ ਲਗਾਏ ਸਨ।
2.5 ਲੱਖ ਦੀ ਬਿੱਲੀ ਖਰੀਦਣ 'ਤੇ ਵਿਵਾਦਾਂ 'ਚ ਘਿਰੀ ਰੋਨਾਲਡੋ ਦੀ ਗਰਲਫ੍ਰੈਂਡ ਜੌਰਜਿਨਾ
NEXT STORY